ਸੁਸਾਇਟੀ ਨਿਯਮਾਂ ਤੇ ਕਿਸਾਨ ਵਿਰੋਧੀ ਸੋਧਾਂ ਵਿਰੁੱਧ ਕਿਸਾਨਾਂ ਦਿੱਤਾ ਧਰਨਾ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਦੇ ਆਗੂਆਂ ਨੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਸੌਂਪਿਆ ਮੰਗ ਪੱਤਰ
Publish Date: Mon, 02 Nov 2026 06:51 PM (IST)
Updated Date: Mon, 02 Nov 2026 06:53 PM (IST)
ਕੈਪਸ਼ਨ: 2ਕੇਪੀਟੀ4 ਧਰਨੇ ਦੇ ਅਖੀਰ ਵਿਚ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮੰਗ ਪੱਤਰ ਸੌਂਪਦੇ ਹੋਏ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਦੇ ਆਗੂ । ਸੰਯੁਕਤ ਕਿਸਾਨ ਮੋਰਚਾ ਨੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਸੌਂਪਿਆ ਮੰਗ ਪੱਤਰ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇਥੇ ਜ਼ਿਲ੍ਹਾ ਕਚਹਿਰੀ ਵਿਖੇ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵੱਲੋਂ ਡੀਆਰ (ਡਿਪਟੀ ਰਜਿਸਟਾਰ) ਸਹਿਕਾਰੀ ਸਭਾਵਾਂ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਸਹਿਕਾਰੀ ਸੁਸਾਇਟੀਆਂ ਦਾ ਬੇੜਾ ਗਰਕ ਕਰਨ ਲਈ ਸੁਸਾਇਟੀ ਨਿਯਮਾਂ ਤੇ ਕਿਸਾਨ ਵਿਰੋਧੀ ਸੋਧਾਂ ਕੀਤੀਆਂ ਹਨ, ਸੁਸਾਇਟੀਆਂ ਬਕਾਇਦਾਂ ਪੰਜਾਬ ਕੋਆਪ੍ਰੇਟਿਵ ਐਕਟ 1961 ਅਧੀਨ ਰਜਿਸਟਰਡ ਹਨ। ਇਸੇ ਤਰ੍ਹਾਂ ਬੈਂਕ ਵੀ ਕੋਆਪ੍ਰੇਟਿਵ ਐਕਟ ਅਧੀਨ ਰਜਿਸਟਰਡ ਹਨ। ਸਾਰਾ ਕੰਮ ਨਿਯਮਾਂ ਅਧੀਨ ਹੀ ਚੱਲ ਰਿਹਾ ਸੀ, ਪ੍ਰੰਤੂ ਸਰਕਾਰ ਨੇ ਨਿਯਮਾਂ ਵਿਚ ਸੋਧ ਕਰਕੇ ਕਿਸਾਨ ਵਿਰੋਧੀ ਕੰਮ ਕੀਤਾ ਹੈ। ਮੈਂਬਰਾਂ ਦੀ ਹਿੱਸੇਦਾਰੀ ਦੁੱਗਣੀ/ਤਿਗਣੀ ਵਧਾ ਦਿੱਤੀ ਗਈ ਹੈ, ਜਦਕਿ ਜਿਸ ਕਿਸਾਨ ਦੀ ਲਿਮਟ ਦੋ ਲੱਖ ਤੋਂ ਵੱਧ ਹੋਵੇਗੀ ਉਸਨੂੰ ਆਪਣੀ ਜ਼ਮੀਨ ਰਹਿਣ ਕਰਨੀ ਪਵੇਗੀ, ਜਦਕਿ ਕਰਜ਼ੇ ਦੀ ਸੁਰੱਖਿਆ ਦਾ ਪ੍ਰਬੰਧ ਪਹਿਲਾਂ ਹੀ ਪੰਜਾਬ ਕੋਆਪ੍ਰੇਟਿਵ ਸੋਸਾਇਟੀ ਐਕਟ ਵਿਚ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਜੇ ਕੋਈ ਕਿਸਾਨ ਸਹਿਕਾਰੀ ਸਭਾ ਤੋਂ ਇਲਾਵਾ ਹੋਰ ਕਿਸੇ ਬੈਂਕ ਤੋਂ ਫ਼ਸਲੀ ਕਰਜ਼ਾ ਲੈਂਦਾ ਹੈ ਤਾਂ ਉਸ ਕਿਸਾਨ ਤੋਂ ਵਿਆਜ ਦਰ 4 ਫੀਸਦੀ ਲੈਣ ਦੀ ਬਜਾਏ 11 ਫੀਸਦੀ ਲਈ ਜਾਵੇਗੀ, ਜਦਕਿ ਸਹਿਕਾਰਤਾ ਦਾ ਮੁੱਖ ਮੰਤਵ ਕਿਸਾਨ ਨੂੰ ਘੱਟ ਵਿਆਜ ਤੇ ਕੇਸੀਸੀ ਦੀ ਸਹੂਲਤ ਦਿੱਤੇ ਜਾਣਾ ਹੈ। 30 ਸਤੰਬਰ ਤੋਂ 31 ਮਾਰਚ ਤੋਂ ਬਾਅਦ ਵਿਆਜ ਨੂੰ ਮੂਲ ਧਨ ਵਿਚ ਜਮ੍ਹਾ ਕੀਤਾ ਜਾਵੇਗਾ। ਇਸੇ ਤਰ੍ਹਾਂ ਪਹਿਲਾਂ ਜੋ ਸਧਾਰਨ ਵਿਆਜ ਕਿਸਾਨ ਦੀ ਰਕਮ ਨੂੰ ਲੱਗਦਾ ਸੀ ਹੁਣ ਵਿਆਜ ਦਰ ਵਿਆਜ (ਕੰਪਾਉਂਡ) ਲੱਗੇਗਾ। ਕਿਸਾਨ ਆਗੂਆਂ ਵੱਲੋਂ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਸੁਸਾਇਟੀਆਂ ਵਿਚੋਂ ਕਿਸਾਨ ਵਿਰੋਧੀ ਧਾਰਾਵਾਂ ਵਾਪਸ ਲੈ ਕੇ ਕਿਸਾਨਾਂ ਦੇ ਖਦਸ਼ੇ ਤੇ ਚਿੰਤਾਵਾਂ ਦੂਰ ਕੀਤੀਆਂ ਜਾਣ। ਧਰਨੇ ਦੇ ਅਖੀਰ ਵਿਚ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਰਸ਼ਪਾਲ ਸਿੰਘ, ਰਜਿੰਦਰ ਸਿੰਘ ਰਾਣਾ ਜ਼ਿਲ੍ਹਾ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ, ਬਲਵਿੰਦਰ ਸਿੰਘ ਭੁੱਲਰ, ਪ੍ਰਧਾਨ ਤਰਸੇਮ ਸਿੰਘ ਬੰਨੇਮੱਲ ਸਕੱਤਰ ਕਿਰਤੀ ਕਿਸਾਨ ਯੂਨੀਅਨ, ਧਰਮਿੰਦਰ ਸਿੰਘ ਪ੍ਰਧਾਨ ਬੀਕੇਯੂ, ਬੁਰਜ਼ਗਿਲ ਡਕੌਂਦਾ, ਬਾਬਾ ਜੀਤ ਸਿੰਘ ਕਾਲਰੂ, ਸੁੱਚਾ ਸਿੰਘ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ, ਚੰਨ ਮੋਮੀ, ਹਰਜਿੰਦਰ ਰਾਣਾ ਪ੍ਰਧਾਨ ਬੀਕੇਯੂ ਧਨੇਰ ਡਕੌਂਦਾ, ਮਨਜਿੰਦਰ ਕੰਵਲ, ਰਘਬੀਰ ਸਿੰਘ ਮਹਿਰਵਾਲਾ ਕਾਰਜਕਾਰੀ ਪ੍ਰਧਾਨ, ਜਥੇਦਾਰ ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਨਿਰਮਲਜੀਤ ਸਿੰਘ ਤਲਵੰਡੀ ਚੌਧਰੀਆਂ, ਅਜੈਬ ਪੰਨੂੰ, ਹਰਬੰਸ ਸਿੰਘ ਆਲ ਇੰਡੀਆ ਕਿਸਾਨ ਸਭਾ, ਕੁਲਵਿੰਦਰ ਸਿੰਘ ਭੰਡਾਲ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਜਵਾਲਾਪੁਰ ਪੇਂਡੂ ਮਜ਼ਦੂਰ ਯੂਨੀਅਨ ਕਪੂਰਥਲਾ, ਸੁਰਜੀਤ ਸਿੰਘ ਠੱਟਾ, ਮਹਿੰਗਾ ਸਿੰਘ ਖੇਤ ਮਜ਼ਦੂਰ ਸਭਾ, ਮਾਸਟਰ ਕੇਵਲ ਸਿੰਘ ਪੱਡਾ, ਸਰਵਣ ਸਿੰਘ, ਬਖਸ਼ੀਸ਼ ਸਿੰਘ ਲੱਖਣ ਕਲਾਂ, ਅੰਮ੍ਰਿਤਪਾਲ ਸਿੰਘ ਸੁਰਖਪੁਰ, ਪ੍ਰਿੰਸ ਸਾਹਨੀ ਬਲਾਕ ਪ੍ਰਧਾਨ ਫਗਵਾੜਾ, ਗੁਰਕੰਵਲ ਸਿੰਘ, ਮਲਵਿੰਦਰ ਸਿੰਘ ਦਾਊਦਪੁਰ, ਸੁਖਵਿੰਦਰ ਸਿੰਘ ਮੌਲੀ, ਗੁਰਕੰਵਲਪ੍ਰੀਤ ਸਿੰਘ, ਮਨਿੰਦਰ ਵਰਮਾ, ਚਰਨਜੀਤ ਸਿੰਘ ਕੈਸ਼ੀਅਰ, ਸੰਦੀਪ ਸ਼ਰਮਾ, ਬਲਜਿੰਦਰ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸਾਰੇ ਸਕੱਤਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਕਪੂਰਥਲਾ, ਸ਼ਮਸ਼ੇਰ ਸਿੰਘ ਰੱਤੜਾ ਕਿਰਤੀ ਕਿਸਾਨ ਯੂਨੀਅਨ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਸ਼ੀਤਲ ਸਿੰਘ ਸੰਗੋਜਲਾ, ਤੀਰਥ ਸਿੰਘ ਮੰਡ ਸੰਗੋਜਲਾ, ਲੁਭਾਇਆ ਸਿੰਘ ਸੰਘਾ, ਮਲਕੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।