ਸਾਂਝਾ ਫਰੰਟ ਦੇ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਗੌਰਮਿੰਟ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 29 Aug 2026 06:49 PM (IST)
Updated Date: Sat, 29 Aug 2026 06:52 PM (IST)
-ਪੰਜਾਬ ਗੌਰਮਿੰਟ ਮੁਲਾਜ਼ਮ ਤੇ ਪੈਨਸ਼ਨਰਜ਼ -ਸਰਕਾਰ ਵੱਲੋਂ ਬਦਲਾ ਲਊ ਪੱਤਰ ਕੱਢਣ ਕਰਕੇ ਉਸ ਪੱਤਰ ਦੀਆਂ ਕਾਪੀਆਂ ਸਾੜੀਆਂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਗੌਰਮਿੰਟ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਕਪੂਰਥਲਾ ਦੀ ਇਕਾਈ ਵੱਲੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ, ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਖਹਿਰਾ ਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਦੀ ਕਲਾਸ ਫੌਰ ਇੰਪਲਾਈਜ਼ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਪਾਲ ਉੱਗੀ, ਪੰਜਾਬ ਬਾਗਬਾਨੀ ਵਿਭਾਗ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਸਰਾਂ, ਪੰਜਾਬ ਜ਼ੇਲ੍ਹ ਪੈਨਸ਼ਨਰਜ਼ ਐਸੋਸੀਏਸ਼ਨ ਦੇ ਨਿਰਮਲ ਸਿੰਘ ਬਡਿਆਲ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 27 ਅਗਸਤ ਨੂੰ ਸੂਬਾ ਆਗੂਆਂ ਨੂੰ ਮੀਟਿੰਗ ਦੇ ਕੇ ਮੀਟਿੰਗ ਵਿਚੋਂ ਭੱਜਣ ਦੇ ਰੋਸ ਵਜੋਂ ਕਪੂਰਥਲਾ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਕੇ ਪੁਰਾਣੀ ਕਚਹਿਰੀ ਚੌਂਕ ਵਿਚ ਸਰਕਾਰ ਵੱਲੋਂ ਬਦਲਾ ਲਊ ਪੱਤਰ ਕੱਢਣ ਕਰਕੇ ਉਸ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ, ਡੀਏ ਜਿਸਦਾ ਫੈਸਲਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਆਇਆ ਹੈ ਉਸ ਫੈਸਲੇ ਨੂੰ ਲਾਗੂ ਕਰੇ, ਪੁਰਾਣੀ ਪੈਨਸ਼ਨ ਬਹਾਲ ਕਰੇ, ਮਾਨ ਭੱਤਾ ਵਰਕਰਾਂ ਨੂੰ ਡੀਸੀ ਰੇਟਾਂ ’ਤੇ ਘੱਟੋ-ਘੱਟ ਤਨਖਾਹ ਤੈਅ ਕਰੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਉਕਤ ਮੰਗਾਂ ਮੰਨ ਕੇ ਇਸ ਵਰਗ ਵਿਚ ਪੈਦਾ ਹੋਏ ਅਸੰਤੋਸ਼ ਨੂੰ ਸ਼ਾਂਤ ਕਰੇ। ਮੀਟਿੰਗ ਵਿਚ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ, ਗੁਰਚਰਨ ਸਿੰਘ ਘੁੰਮਣ, ਤਰਲੋਚਨ ਸਿੰਘ ਬਲਾਕ ਪ੍ਰਧਾਨ ਕਪੂਰਥਲਾ ਬਲਾਕ, ਜਗਜੀਤ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਗੁਰਦੇਵ ਸਿੰਘ, ਹਰੀਸ਼ ਕੁਮਾਰ ਚੋਪੜਾ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ ਬੱਲ, ਲਖਬੀਰ ਸਿੰਘ ਬਲਾਕ ਸਕੱਤਰ ਭੁਲੱਥ, ਨਿਰਮਲ ਸਿੰਘ, ਬੀਰ ਸਿੰਘ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਰੇਸ਼ਮ ਸਿੰਘ ਬੱਲ, ਮਿਹਰ ਸਿੰਘ, ਸ੍ਰੀ ਗੁਰਦੇਵ, ਕਰਨੈਲ ਸਿੰਘ, ਪ੍ਰਬੋਧ ਕੁਮਾਰ, ਗੁਰਦੇਵ ਸਿੰਘ, ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਅਤੇ ਬਲਵਿੰਦਰ ਸਿੰਘ ਪੰਜਾਬ ਪੁਲਿਸ ਵੈੱਲਫੇਅਰ ਪੈਨਸ਼ਨ ਐਸੋਸੀਏਸ਼ਨ ਆਦਿ ਹਾਜ਼ਰ ਸਨ।