ਕਾਲਾ ਸੰਘਿਆਂ ਵਿਖੇ ਹਲਕਾ ਇੰਚਾਰਜ ਹੰਸਪਾਲ ਦਾ ਕੀਤਾ ਸਵਾਗਤ ਕਾਲਾ ਸੰਘਿਆਂ ਵਿਖੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਦਾ ਆਗੂਆਂ ਤੇ ਵਰਕਰਾਂ ਕੀਤਾ ਭਰਵਾਂ ਸਵਾਗਤ
Publish Date: Mon, 26 Oct 2026 08:55 PM (IST)
Updated Date: Mon, 26 Oct 2026 08:58 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਾਲਾ ਸੰਘਿਆਂ ਵਿਖੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਹਲਕਾ ਇੰਚਾਰਜ ਦਵਿੰਦਰ ਪਾਲ ਸਿੰਘ ਹੰਸਪਾਲ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਫਾਊਂਡਰ ਮੈਂਬਰ ਤੇ ਸੀਨੀਅਰ ਆਗੂ ਸਤਨਾਮ ਸਿੰਘ ਸੰਘਾ ਦੇ ਦਫ਼ਤਰ ਪਹੁੰਚਣ ’ਤੇ ਸੀਨੀਅਰ ਆਗੂ ਦਲਵੀਰ ਸਿੰਘ ਰਾਣਾ, ਬਲਾਕ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਤੇ ਹਰਭਜਨ ਲਾਲ ਬਨਵਾਲੀਪੁਰ ਤੇ ਹੋਰ ਬਹੁਤ ਸਾਰੇ ਵਲੰਟੀਅਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਹੰਸਪਾਲ ਨੇ ਕਿਹਾ ਕਿ ਮੈਨੂੰ ਜੋ ਹਲਕੇ ਦੇ ਲੋਕਾਂ ਦੀ ਸੇਵਾ ਦਾ ਮੌਕਾ ਪਾਰਟੀ ਨੇ ਦਿੱਤਾ ਹੈ, ਮੈਂ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ ਤੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਤੇ ਹਰ ਇਕ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਵਿਕਾਸ ਦੇ ਕੰਮ ਤੇ ਲੋਕ ਹਿਤਾਂ ਲਈ ਕੀਤੇ ਫੈਸਲੇ ਸ਼ਲਾਘਾਯੋਗ ਹਨ ਤੇ ਇਨ੍ਹਾਂ ਕੰਮਾਂ ਕਰਕੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਵਰਕਰ ਤੇ ਅਹੁਦੇਦਾਰ ਰਲ ਮਿਲ ਕੇ 2027 ਦੀਆਂ ਚੋਣਾਂ ਵਿੱਚ ਕਪੂਰਥਲਾ ਹਲਕੇ ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਇਸ ਮੌਕੇ ਸਤਨਾਮ ਸਿੰਘ ਸੰਘਾ ਨੇ ਕਿਹਾ ਕਿ ਕਾਲਾ ਸੰਘਿਆਂ ਵਿਖੇ ਇੰਚਾਰਜਜ ਹੰਸਪਾਲ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਹੰਸਪਾਲ ਨਿਹਾਇਤ ਹੀ ਇਮਾਨਦਾਰ ਤੇ ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ਼ ਜੁੜੇ ਹੋਏ ਵਿਅਕਤੀ ਹਨ ਤੇ ਇਲਾਕੇ ਦੇ ਲੋਕਾਂ ਵਿੱਚ ਇਨ੍ਹਾਂ ਨੂੰ ਹਲਕੇ ਦੀ ਕਮਾਨ ਮਿਲ਼ਣ ਤੇ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਕਪੂਰਥਲਾ ਦੇ ਮੇਅਰ ਨਰਿੰਦਰ ਮਨਸੂ, ਕਰਨ ਮਹਾਜਨ, ਮਨਿੰਦਰ ਸਿੰਘ, ਕਰਨ ਦੀਕਸ਼ਿਤ, ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਹੇਨੰਤ ਪਠਾਰੀਆ, ਸਰਪੰਚ ਚੱਕ ਦੋਨਾਂ ਪ੍ਰੇਮ ਪਾਲ, ਸੁਖਜੀਤ ਲਾਲ ਪੰਚ, ਭਜਨ ਲੰਬਰਦਾਰ, ਸ਼ਿੰਦਰ ਪਾਲ ਸਿੰਘ ਇਟਲੀ, ਦੰਪਕਰ ਜੋਸ਼ੀ, ਜਸਪਾਲ ਸਿੰਘ ਕਾਬਲੀ, ਕਰਨੈਲ ਸਿੰਘ ਕੈਲਾ, ਗਿਆਨ ਸਿੰਘ, ਸਵਰਨ ਸਿੰਘ, ਅੰਮ੍ਰਿਤ ਪਾਲ ਲੱਕੀ, ਹਰਦੇਵ ਸਿੰਘ ਤੇ ਅਲੀ ਆਦਿ ਵਲੰਟੀਅਰ ਹਾਜ਼ਰ ਸਨ।