- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਦੇ ਹੁਕਮਾਂ ਤੇ ਪੁਲਿਸ ਵੱਲੋਂ ਸਫਾਈ ਸੇਵਕਾਂ ਤੇ ਕੀਤਾ ਲਾਠੀਚਾਰਜ ਨਿੰਦਣਯੋਗ : ਸੰਜੀਵ ਕੌਂਡਲ

-ਕਿਹਾ, ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਦੱਸਣ ਵਾਲੀ ਸਰਕਾਰ ਦਾ ਚਿਹਰਾ ਬੇਨਕਾਬ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ, ਕਾਲਾ ਸੰਘਿਆਂ :
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਯੂਨੀਅਨ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੌਂਡਲ ਤੇ ਜੱਥੇਬੰਦੀ ਦੇ ਹੋਰਨਾਂ ਆਗੂਆਂ ਨੇ ਬਰਨਾਲੇ ਵਿੱਚ ਆਪਣੇ ਹੱਕਾਂ ਲਈ ਧਰਨਾ ਲਗਾ ਰਹੇ ਸਫ਼ਾਈ ਸੇਵਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਬਿਤ ਕਰ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਵਿੱਚ ਲਗਾਉਣੀ ਤੇ ਉਹਨਾਂ ਨੂੰ ਆਦਰਸ਼ ਮੰਨਣ ਦੀ ਗੱਲ ਸੱਤਾ ਤੇ ਕਾਬਜ਼ ਹੋਣ ਲਈ ਸਿਰਫ ਤੇ ਸਿਰਫ ਡਰਾਮਾ ਹੀ ਸੀ ਤੇ ਹੁਣ ਭਗਵੰਤ ਮਾਨ ਤੇ ਕੇਜਰੀਵਾਲ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ।
ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ ਅਤੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸਿਖਾਈ ਪਰ ਸਰਕਾਰ ਨੇ ਭਗਤ ਸਿੰਘ ਦੀ ਸੋਚ ਤੇ ਉਲਟ ਜਾ ਬਰਨਾਲੇ ਵਿੱਚ ਆਪਣੀਆਂ ਮੰਗਾਂ ਲਈ ਸੰਗਰਸ਼ ਕਰਦੇ ਸਫਾਈ ਸੇਵਕਾਂ ਤੇ ਪੁਲਿਸ ਕੋਲੋਂ ਰੱਜ ਕੇ ਲਾਠੀਚਾਰਜ ਕਰਵਾ ਕੇ ਤਸ਼ੱਦਦ ਕੀਤਾ ਅਤੇ ਇਥੋਂ ਤੱਕ ਕਿ ਮਰਦ ਪੁਲਿਸ ਵਲੋਂ ਔਰਤਾਂ ਤੇ ਵੀ ਲਾਠੀਚਾਰਜ ਤੇ ਖਿੱਚਧੂਹ ਕੀਤੀ ਗਈ ਜਿਸ ਦੀਆਂ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਕੇਜਰੀਵਾਲ ਦਿੱਲੀ ਦੇ ਜੰਤਰ ਮੰਤਰ ਤੇ ਸਟੂਡੈਂਟ ਤੇ ਲਾਠੀਚਾਰਜ ਦੀ ਨਿੰਦਿਆ ਕਰਨ ਨਾਲ਼ ਉਸ ਦਾ ਦੋਹਰਾ ਚੇਹਰਾ ਸਾਮ੍ਹਣੇ ਆ ਰਿਹਾ ਹੈ।
ਕੌਂਡਲ ਨੇ ਕਿਹਾ ਕਿ ਜੱਥੇਬੰਧਕ ਤੌਰ ਤੇ ਅਸੀਂ ਵੀ ਜੰਤਰ ਮੰਤਰ ’ਤੇ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕਰਦੇ ਹਾਂ ਪਰ ਕੇਜਰੀਵਾਲ ਨੂੰ ਦੋਹਰਾ ਮਾਪ ਦੰਡ ਨਹੀਂ ਅਪਣਾਉਣਾ ਚਾਹੀਦਾ। ਪੰਜਾਬ ਤੁਹਾਡੇ ਅਧੀਨ ਹੈ ਉੱਥੇ ਸਫਾਈ ਸੇਵਕਾਂ ਤੇ ਲਾਠੀਚਾਰਜ ਬਾਰੇ ਵੀ ਕੁਛ ਬੋਲਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਚੋਣਾਂ ਦਾ ਸਮਾਂ ਨਜ਼ਦੀਕ ਹੈ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਵੋਟਾਂ ਲੈਣ ਆਇਆ ਨੂੰ ਪਿੰਡਾਂ ਸ਼ਹਿਰਾਂ ਵਿੱਚ ਸਵਾਲ ਪੁੱਛਣਗੇ ਤੇ ਵਿਰੋਧ ਕਰਨਗੇ ਆਪਣੀਆਂ ਮੰਗਾਂ ਲਈ ਧਰਨਾ ਲਗਾ ਕੇ ਬੈਠੇ ਲੋਕਾਂ ਨਾਲ ਬੈਠ ਕੇ ਗੱਲਬਾਤ ਕਰੋ ਤੇ ਉਣਾ ਦੀਆਂ ਮੰਗਾਂ ਦਾ ਹੱਲ ਕਰੋ।