ਨਡਾਲਾ ’ਚ ਮਹਾਂਸ਼ਿਵਰਾਤਰੀ ਮੌਕੇ ਲੰਗਰ ਲਗਾਇਆ
ਕਸਬਾ ਨਡਾਲਾ ਵਿੱਚ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ
Publish Date: Sun, 15 Feb 2026 07:59 PM (IST)
Updated Date: Sun, 15 Feb 2026 08:03 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਨਡਾਲਾ : ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਕਸਬਾ ਨਡਾਲਾ ਵਿਚ ਧਾਰਮਿਕ ਉਤਸ਼ਾਹ ਦੇ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਲੱਖ ਦਾਤਾ ਚੌਂਕ ਵਿਚ ਦੀਪਕ ਕਰਿਆਨਾ ਸਟੋਰ ਵਾਲਿਆਂ ਵੱਲੋਂ ਆਪਣੇ ਸਵ. ਪਿਤਾ ਕੇਵਲ ਕ੍ਰਿਸ਼ਨ ਦੀ ਯਾਦ ਵਿਚ ਸੰਗਤ ਲਈ ਵਿਸ਼ੇਸ਼ ਲੰਗਰ ਦੀ ਵਿਵਸਥਾ ਕੀਤੀ ਗਈ। ਸਵੇਰੇ ਤੋਂ ਹੀ ਇਲਾਕੇ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ। ਭਗਤਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕਰਦਿਆਂ ਮੱਥਾ ਟੇਕਿਆ ਤੇ ਲੰਗਰ ਵਿਚ ਸ਼ਰਧਾ ਨਾਲ ਪ੍ਰਸਾਦ ਗ੍ਰਹਿਣ ਕੀਤਾ। ਲੰਗਰ ਦੌਰਾਨ ਭਾਈਚਾਰੇ ਤੇ ਸਾਂਝ ਦਾ ਸੁੰਦਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ, ਜਿਥੇ ਹਰ ਵਰਗ ਦੇ ਲੋਕਾਂ ਨੇ ਹਾਜ਼ਰੀ ਭਰੀ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਧਾਰਮਿਕ ਉਪਰਾਲੇ ਸਮਾਜ ਵਿਚ ਏਕਤਾ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਲਾਕਾ ਵਾਸੀਆਂ ਨੇ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਪਹਿਲਵਾਨ ਪ੍ਰੀਤਮ ਲਾਲ, ਸ਼ਵੀ ਨਡਾਲਾ, ਦੀਪਕ ਨਡਾਲਾ, ਸ਼ਿਵ ਯੂਐੱਸਏ, ਪ੍ਰਿੰਸ ਨਡਾਲਾ, ਕੌਂਸਲਰ ਸੰਦੀਪ ਕੁਮਾਰ ਸੈਣੀ, ਬਲਾਕ ਪ੍ਰਧਾਨ ਨਡਾਲਾ ਸੰਨੀ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ, ਦੀਪਕ ਕੁਮਾਰ, ਪੱਪੂ ਜੋਸ਼ੀ, ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ, ਏਐੱਸਆਈ ਦਲਜੀਤ ਸਿੰਘ, ਜਗਦੀਸ਼ ਲਾਲ ਪੱਪੂ ਤੇ ਹੋਰ ਪਤਵੰਤੇ ਹਾਜ਼ਰ ਸਨ।