ਸਿੰਘ ਭਵਾਨੀ ਮੰਦਿਰ ’ਚ ਲਗਾਇਆ ਲੰਗਰ
ਮਹਾਂ ਸ਼ਿਵਰਾਤਰੀ ਮੌਕੇ ਸਿੰਘ ਭਵਾਨੀ ਮੰਦਿਰ ਵਿਖੇ ਲਗਾਏ ਲੰਗਰ
Publish Date: Mon, 16 Feb 2026 08:44 PM (IST)
Updated Date: Mon, 16 Feb 2026 08:45 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਂਸ਼ਿਵਰਾਤਰੀ ਮੌਕੇ ਸਿੰਘ ਭਵਾਨੀ ਮੰਦਰ ਸੁਲਤਾਨਪੁਰ ਲੋਧੀ ਦੇ ਮੂਹਰੇ ਦੁਕਾਨਦਾਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਤੇ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ। ਲੰਗਰ ਦੀ ਆਰੰਭਤਾ ਤੋਂ ਪਹਿਲਾਂ ਭਗਵਾਨ ਸ਼ਿਵ ਪਰਿਵਾਰ ਨੂੰ ਭੋਗ ਲਗਾਏ ਗਏ ਤੇ ਪੰਡਤਾਂ ਨੂੰ ਲੰਗਰ ਛਕਾਇਆ ਗਿਆ। ਉਪਰੰਤ ਸੇਵਾਦਾਰਾਂ ਵੱਲੋਂ ਰਾਹ ਜਾਂਦੀਆਂ ਸੰਗਤਾਂ ਨੂੰ ਚਾਹ ਤੇ ਪਕੌੜਿਆਂ ਦੇ ਲੰਗਰ ਛਕਾਏ ਗਏ। ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਰਾਣਾ ਲਾਹੌਰੀਆ, ਅੰਕਿਤ ਮਰਵਾਹਾ, ਅਨੁਰਾਗ ਮਰਵਾਹਾ, ਪਵਨ ਹਨੀ, ਨਰਿੰਦਰ ਕੁਮਾਰ, ਰਮੇਸ਼ ਕੁਮਾਰ, ਨਵਦੀਪ ਠਾਕੁਰ, ਰੋਬਿਨ ਲਾਹੌਰੀਆ, ਰੋਹਨ ਲਾਹੌਰੀਆ, ਪਵਨ ਕੁਮਾਰ, ਗੱਗੀ, ਰੋਹਨ, ਲੱਖਾ, ਮਲਕੀਤ ਸਿੰਘ, ਸੁਮਿਤ ਚਾਵਲਾ, ਅਮਨ ਮਰਵਾਹਾ, ਡਾ. ਦਲਜੀਤ ਸਿੰਘ ਢੋਟ, ਦਿਨਕਰ ਨਈਅਰ, ਬਾਵਾ ਸੇਠੀ, ਗੋਲਡੀ, ਸਾਬਕਾ ਸਰਪੰਚ ਹਰਦੇਵ ਸਿੰਘ ਨਸੀਰਪੁਰ, ਮੋਨੂੰ ਬੇਕਰੀ ਵਾਲੇ ਆਦਿ ਵੀ ਸ਼ਾਮਲ ਸਨ।