ਕੁਲਥਮ ਫੈਸ਼ਨ ਵਿਖੇ ਮਹਾਂਵੀਰ ਜੈਅੰਤੀ ਮੌਕੇ ਲਗਾਇਆ ਲੰਗਰ
ਕੁਲਥਮ ਫੈਸ਼ਨ ਵਿਖੇ ਮਹਾਂਵੀਰ ਜੈਅੰਤੀ ਮੌਕੇ ਲਗਾਇਆ ਲੰਗਰ
Publish Date: Tue, 31 Mar 2026 07:33 PM (IST)
Updated Date: Tue, 31 Mar 2026 07:37 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਹਾਂਵੀਰ ਜੈਅੰਤੀ ਦੇ ਪਾਵਨ ਮੌਕੇ ‘ਤੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਵੱਲੋਂ ਕੁਲਥਮ ਫੈਸ਼ਨ ਬੰਗਾ ਰੋਡ ਵਿਖੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਤੇ ਲੰਗਰ ਛਕਿਆ। ਪ੍ਰਧਾਨ ਅਸ਼ੋਕ ਕੁਲਥਮ ਨੇ ਸਭ ਨੂੰ ਮਹਾਂਵੀਰ ਜੈਅੰਤੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਮਹਾਂਵੀਰ ਦੇ ਉਪਦੇਸ਼ ਸਾਨੂੰ ਅਹਿੰਸਾ, ਸੱਚਾਈ ਤੇ ਸ਼ਾਂਤੀ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਨਿਭਾਈ ਗਈ। ਇਲਾਕੇ ਦੇ ਲੋਕਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਤੇ ਸਮਾਜਿਕ ਕਾਰਜ ਸਮਾਜ ਵਿਚ ਏਕਤਾ ਤੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ।