ਸ਼ਿਵ ਮੰਦਰ ਚੌੜਾ ਖੂਹ ਵਿਖੇ ਲਗਾਇਆ ਲੰਗਰ
ਸ਼ਿਵ ਮੰਦਰ ਚੌੜਾ ਖੂਹ ਵਿਖੇ ਲਗਾਇਆ ਲੰਗਰ
Publish Date: Fri, 04 Sep 2026 07:39 PM (IST)
Updated Date: Fri, 04 Sep 2026 07:40 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੀ ਖੁਸ਼ੀ ਵਿੱਚ ਸ਼ਿਵ ਮੰਦਰ ਚੌੜਾ ਖੂਹ ਵਿਖੇ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਵਿਸ਼ਾਲ ਕੜੀ-ਪਕੌੜੇ ਤੇ ਚਾਵਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜੱਟ ਸਭਾ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵੀ ਆਗੂ ਸੰਤੋਖ ਸਿੰਘ ਭਾਗੋਰਾਈਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਸਮੂਹ ਸੰਗਤ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਲੰਗਰ ਦੀ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਵਰਿੰਦਰ ਸਿੰਘ ਭਵਾਨੀਪੁਰੀਏ (ਕੱਪੜੇ ਵਾਲੇ) ਤੇ ਰਮਨ ਸਲਪੋਨਾ ਨੂੰ ਪ੍ਰਧਾਨ ਰਕੇਸ਼ ਨੀਟੂ ਵੱਲੋਂ ਮਾਂ ਦੀ ਚੁਨਰੀ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਧਾਨ ਰਕੇਸ਼ ਨੀਟੂ ਨੇ ਕਿਹਾ ਕਿ ਸ਼ਿਵ ਮੰਦਰ ਚੌੜਾ ਖੂਹ ਵੱਲੋਂ ਧਾਰਮਿਕ ਤਿਉਹਾਰਾਂ ਮੌਕੇ ਲੰਗਰ ਤੇ ਹੋਰ ਸੇਵਾ ਕਾਰਜ ਲਗਾਤਾਰ ਕਰਵਾਏ ਜਾਂਦੇ ਹਨ। ਇਸ ਮੌਕੇ ਖਜ਼ਾਨਚੀ ਡਿੰਪਲ ਟੰਡਨ, ਗੋਰਾ ਗੁਜਰਾਲ, ਵਿਸ਼ਾਲ ਧੀਰ, ਸੋਨੂ ਸ਼ਾਹ, ਸੰਨੀ, ਬਾਬਾ ਬਲੌਰੀ, ਪੰਡਿਤ ਲਛਮਣ ਪ੍ਰਸਾਦ, ਰਜਤ ਚਾਵਲਾ, ਸੰਨੀ ਸੰਧੂ, ਭਜਨ ਚੁੰਨੀਆਂ ਵਾਲਾ ਸਮੇਤ ਸੇਵਾਦਾਰ ਤੇ ਸ਼ਰਧਾਲੂ ਹਾਜ਼ਰ ਸਨ।