ਸਿਰਜਣਾ ਕੇਂਦਰ ਵੱਲੋਂ ਲਾਡੀ ਲਾਹੌਰੀ ਦੀ ਪੁਸਤਕ ਲੋਕ ਅਰਪਿਤ : ਆਸ਼ੂ ਕੁਮਰਾ, ਮਲਕੀਤ ਮੀਤ ਸਿਰਜਣਾ ਕੇਂਦਰ ਵੱਲੋਂ ਲਾਡੀ ਲਾਹੌਰੀ ਦੀ ਪੁਸਤਕ ਲੋਕ ਅਰਪਿੱਤ : ਆਸ਼ੂ ਕੁਮਰਾ, ਮਲਕੀਤ ਮੀਤ
Publish Date: Mon, 19 Oct 2026 10:47 PM (IST)
Updated Date: Mon, 19 Oct 2026 10:48 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਉੱਘੇ ਕਲਮਕਾਰ ਲਾਡੀ ਲਾਹੌਰੀ ਦੇ ਨਵੇਂ ਕਾਵਿ-ਸੰਗ੍ਰਹਿ ਸਿੱਪੀ ਦੇ ਮੋਤੀ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ ਤੇ ਵਿਸ਼ੇਸ਼ ਮਹਿਮਾਨ ਉਸਤਾਦ ਸ਼ਾਇਰ ਸੁਰਜੀਤ ਸਾਜਨ ਤੇ ਰੌਸ਼ਨ ਖੈੜਾ (ਸਟੇਟ ਐਵਾਰਡੀ) ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਤੇ ਪੁਸਤਕ ਦੇ ਲੇਖਕ ਲਾਡੀ ਲਾਹੌਰੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਆਏ ਹੋਏ ਮਹਿਮਾਨਾਂ ਤੇ ਕਲਮਕਾਰਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਲਾਡੀ ਲਾਹੌਰੀ ਦੀ ਇਹ ਦੂਸਰੀ ਪੁਸਤਕ ਹੈ ਜਿਸ ਅੰਦਰ ਸ਼ਾਇਰ ਨੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ ਰਚਨਾਵਾਂ ਸ਼ਾਮਲ ਕੀਤੀਆਂ ਹਨ। ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਲਾਡੀ ਲਾਹੌਰੀ ਨੂੰ ਮੁਬਾਰਕ ਆਖਦਿਆਂ ਸਭ ਦਾ ਸਵਾਗਤ ਕੀਤਾ ਤੇ ਆਖਿਆ ਕਿ ਸਿਰਜਣਾ ਕੇਂਦਰ ਦੇ ਸਮਾਗਮਾਂ ਦੀ ਨਿਰੰਤਰਤਾ ਹੀ ਇਸਨੂੰ ਹੋਰ ਬੁਲੰਦੀਆਂ ਉੱਤੇ ਲੈ ਕੇ ਜਾ ਰਹੀ ਹੈ। ਇਸ ਉਪਰੰਤ ਕਵੀ-ਦਰਬਾਰ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਹਾਜ਼ਰ ਕਲਮਕਾਰਾਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸਮਾਗਮ ਅੰਦਰ ਕਾਵਿਕ ਰੰਗ ਭਰਿਆ। ਇਸ ਸਮੇਂ ਉਸਤਾਦ ਸ਼ਾਇਰ ਜਨਕਪ੍ਰੀਤ ਬੇਗੋਵਾਲ, ਅਵਤਾਰ ਸਿੰਘ ਗਿੱਲ, ਤੇਜਬੀਰ ਸਿੰਘ, ਅਵਤਾਰ ਸਿੰਘ ਭੰਡਾਲ, ਮਲਕੀਤ ਸਿੰਘ ਮੀਤ (ਮੀਤ ਪ੍ਰਧਾਨ), ਆਸ਼ੂ ਕੁਮਰਾ (ਸੀਨੀਅਰ ਮੀਤ ਪ੍ਰਧਾਨ), ਰਜਨੀ ਵਾਲੀਆ, ਅਵਤਾਰ ਅਸੀਮ, ਡਾ. ਹਰਭਜਨ ਸਿੰਘ, ਡਾ. ਸੁਰਿੰਦਰਪਾਲ ਸਿੰਘ, ਡਾ. ਸਰਵਨ ਸਿੰਘ ਪਰਦੇਸੀ, ਜਸਪ੍ਰੀਤ ਸਿੰਘ ਧਿੰਜਣ, ਜਸਵੰਤ ਸਿੰਘ (ਖਡੂਰ ਸਾਹਿਬ), ਅਮਨ ਗਾਂਧੀ, ਗੁਰਦੀਪ ਗਿੱਲ, ਜਸਵਿੰਦਰ ਸਿੰਘ ਖਹਿਰਾ, ਮੰਗਲ ਸਿੰਘ ਭੰਡਾਲ (ਨੈਸ਼ਨਲ ਐਵਾਰਡੀ) ਤੇ ਸ਼ਹਿਬਾਜ਼ ਖ਼ਾਨ ਨੇ ਰਚਨਵਾਂ ਪੇਸ਼ ਕੀਤੀਆਂ। ਪੁਸਤਕ ਉੱਤੇ ਡਾ. ਅਨੁਰਾਗ ਸ਼ਰਮਾ ਤੇ ਡਾ. ਸਰਦੂਲ ਸਿੰਘ ਔਜਲਾ ਨੇ ਵਿਚਾਰ ਚਰਚਾ ਕੀਤੀ ਤੇ ਪੁਸਤਕ ਵਿਚਲੀ ਸ਼ਾਇਰੀ ਬਾਰੇ ਕਈ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਨੇ ਪੁਸਤਕ ਵਿਚਲੀਆਂ ਰਚਨਾਵਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਲਾਡੀ ਲਾਹੌਰੀ ਤੋਂ ਅਗਲੇਰੇ ਸਮੇਂ ਵਿੱਚ ਅਜਿਹੀਆਂ ਹੋਰ ਰਚਨਾਵਾਂ ਦੀ ਆਸ ਹੈ। ਕਾਵਿ-ਸੰਗ੍ਰਹਿ ਬਾਰੇ ਗੱਲ ਕਰਦਿਆਂ ਵਿਸ਼ੇਸ਼ ਮਹਿਮਾਨ ਸੁਰਜੀਤ ਸਾਜਨ ਨੇ ਆਖਿਆ ਕਿ ਲਾਡੀ ਲਾਹੌਰੀ ਦੀ ਪੁਸਤਕ ਸਮਾਜ ਤੇ ਮਾਨਵਤਾ ਨਾਲ ਜੁੜੀ ਹੋਈ ਹੈ। ਰੌਸ਼ਨ ਖੈੜਾ ਨੇ ਕਿਹਾ ਕਿ ਲਾਡੀ ਲਾਹੌਰੀ ਦੀ ਕਵਿਤਾ ਕਈ ਅਹਿਮ ਮੁੱਦਿਆਂ ਉੱਤੇ ਰੌਸ਼ਨੀ ਪਾਉਂਦੀ ਪ੍ਰਤੀਤ ਹੁੰਦੀ ਹੈ। ਲਾਡੀ ਲਾਹੌਰੀ ਨੇ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਲਿਖਣਾ ਇੱਕ ਨਿਰੰਤਰ ਅਭਿਆਸ ਹੁੰਦਾ ਹੈ ਤੇ ਇਹ ਕੋਈ ਸੁਖਾਲਾ ਕਾਰਜ ਨਹੀਂ ਹੈ। ਸਮੇਂ ਦੇ ਨਾਲ-ਨਾਲ ਸ਼ਾਇਰ ਦੀ ਲੇਖਣੀ ਵਿੱਚ ਨਿਖਾਰ ਅਉਣਾ ਵੀ ਇੱਕ ਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ। ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਖਿਆ ਕਿ ਕਵਿਤਾ ਦੀ ਬੁਣਤੀ ਬਹੁਤ ਮਹੀਨ ਕਾਰਜ ਹੈ ਜਿਸਦੇ ਲਈ ਪੜ੍ਹਨਾ ਤੇ ਬਾਰੀਕੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲਾਡੀ ਲਾਹੌਰੀ ਦੀ ਕਲਮ ਤੋਂ ਸਿਰਜਣਾ ਕੇਂਦਰ ਨੂੰ ਬਹੁਤ ਉਮੀਦਾਂ ਹਨ। ਪੁਸਤਕ ਲੋਕ ਅਰਪਣ ਦੀ ਰਸਮ ਉਪਰੰਤ ਸ਼ਾਇਰ ਲਾਡੀ ਲਾਹੌਰੀ ਨੂੰ ਪ੍ਰਧਾਨਗੀ ਮੰਡਲ ਨੇ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਤੇ ਦੂਰੋਂ-ਨੇੜਿਓਂ ਆਏ ਕਲਮਕਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਇਸ ਸਮੇਂ ਅਨਮੋਲਪ੍ਰੀਤ ਸਿੰਘ, ਸੰਤੋਖ ਸਿੰਘ ਮੱਲ੍ਹੀ (ਸਟੇਟ ਐਵਾਰਡੀ), ਤਜਿੰਦਰ ਹਾਂਡਾ, ਰਵਿੰਦਰ ਸਿੰਘ ਰਵੀ, ਦਲਬੀਰ ਸਿੰਘ, ਦੀਸ਼ ਦਬੁਰਜੀ, ਸ਼ੇਰ ਖਾਨ ਆਦਿ ਹਾਜ਼ਰ ਸਨ। ਉਪਰੰਤ ਸ਼ਾਇਰ ਲਾਡੀ ਲਾਹੌਰੀ ਨੂੰ ਪ੍ਰਧਾਨਗੀ ਮੰਡਲ ਨੇ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ।