ਕੁਲਵਿੰਦਰ ਸਿੰਘ ਬਣੇ ਸਹਿਕਾਰੀ ਸਭਾ ਸੱਧੂਵਾਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਸਹਿਕਾਰੀ ਸਭਾ ਸੱਧੂਵਾਲ ਦੇ ਪ੍ਰਧਾਨ
Publish Date: Thu, 29 Oct 2026 08:36 PM (IST)
Updated Date: Thu, 29 Oct 2026 08:37 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਹਿਕਾਰੀ ਸਭਾ ਸੱਧੂਵਾਲ ਦੀ ਇੱਕ ਜ਼ਰੂਰੀ ਮੀਟਿੰਗ ਸਭਾ ਦੇ ਦਫਤਰ ਵਿਖੇ ਹੋਈ, ਜਿਸ ਵਿੱਚ ਪ੍ਰਧਾਨ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਚੋਣ ਦੇ ਅਧਿਕਾਰ ਸੂਰਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਦਿੱਤੇ ਗਏ। ਇਸ ਮੌਕੇ ਗਿਆਨ ਸਿੰਘ ਨੇ ਪ੍ਰਧਾਨ ਵਜੋਂ ਕੁਲਵਿੰਦਰ ਸਿੰਘ ਸੱਧੂਵਾਲ ਦੇ ਨਾਮ ਦੀ ਤਜਵੀਜ ਪੇਸ਼ ਕੀਤੀ, ਜਿਸ ’ਤੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ ਤੇ ਕੁਲਵਿੰਦਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਬਰਿੰਦਰ ਸਿੰਘ ਨੇ ਜਸਬੀਰ ਸਿੰਘ ਦੇ ਨਾਮ ਦੀ ਤਜਵੀਜ਼ ਰੱਖੀ ਜਿਸ ’ਤੇ ਵੀ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਇਸ ਤਰ੍ਹਾਂ ਡਾ. ਜਸਬੀਰ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਸੂਰਤ ਸਿੰਘ, ਗਿਆਨ ਸਿੰਘ, ਹਰਬਿੰਦਰ ਸਿੰਘ, ਪਿਆਰਾ ਲਾਲ, ਜਸਵਿੰਦਰ ਸਿੰਘ ਤੇ ਬਰਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਕਮੇਟੀ ਮੈਂਬਰ ਚੁਣਿਆ ਗਿਆ। ਨਗਰ ਵਾਸੀਆਂ ਵੱਲੋਂ ਨਵ-ਨਿਯੁਕਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਨੇ ਸਮੂਹ ਮੈਂਬਰ ਸਾਹਿਬਾਨ ਤੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਸਹਿਕਾਰੀ ਸਭਾ ਸੱਧੂਵਾਲ ਨੂੰ ਹੋਰ ਕਾਮਯਾਬ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਹਿਕਾਰੀ ਸਭਾ ਵਿੱਚ ਆਉਣ ਵਾਲੇ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਤਾਪ ਸਿੰਘ ਮੋਮੀ, ਬਲਵੰਤ ਸਿੰਘ ਸੁਲਤਾਨਪੁਰੀ, ਸਾਬਕਾ ਸਰਪੰਚ ਸ਼ਤਾਬਗੜ ਹਰਬੀਰ ਸਿੰਘ ਆਦਿ ਵੀ ਹਾਜ਼ਰ ਸਨ।