ਢੰਡੋਵਾਲ ਤੇ ਪੰਮਣ ਨੇ ਸਮਾਰੋਹ 'ਚ ਕੀਤੀ ਸ਼ਮੂਲੀਅਤ ਕੁਲਵੰਤ ਸਿੰਘ ਢੰਡੋਵਾਲ ਅਤੇ ਸੁੱਖਾ ਪੰਮਣ ਅਤੇ ਟੀਮ ਹੋਈ ਆਰ.ਸੀ.ਐੱਫ. ਸਮਾਰੋਹ 'ਚ ਸ਼ਾਮਿਲ
Publish Date: Tue, 22 Sep 2026 09:09 PM (IST)
Updated Date: Tue, 22 Sep 2026 09:12 PM (IST)
ਵਾਤਾਵਰਣ ਦੀ ਸੰਭਾਲ ਸਬੰਧੀ ਲਗਾਏ ਬੂਟੇ ਸੁੱਖੀ ਟਿੱਬਾ, ਪੰਜਾਬੀ ਜਾਗਰਣ ਹੁਸੈਨਪੁਰ : ਡਾ. ਅੰਬੇਡਕਰ ਆਰਮੀ ਪੰਜਾਬ ਦੇ ਸਟੇਟ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਤੇ ਮੁੱਖ ਯੂਥ ਆਗੂ ਸੁੱਖਾ ਪੰਮਣ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਤੇ ਜਥੇਬੰਦੀ ਦੀ ਮਜ਼ਬੂਤੀ ਨੂੰ ਲੈ ਕੇ ਵਿਸ਼ੇਸ਼ ਵਿਚਾਰ ਸਾਂਝੇ ਕੀਤੇ ਤੇ ਸੰਗਠਨ ਨੂੰ ਹਰ ਪੱਧਰ ਤੇ ਇਕਜੁੱਟ ਕਰਨ ਦਾ ਸੱਦਾ ਦਿੱਤਾ। ਇਸ ਉਪਰੰਤ ਆਰਸੀਐੱਫ ਦੇ ਇੰਜੀਨੀਅਰ ਤੇ ਐੱਸਸੀ/ਐੱਸਟੀ ਐਸੋਸੀਏਸ਼ਨ (ਆਲ ਇੰਡੀਆ) ਦੇ ਜਨਰਲ ਪ੍ਰੈਸੀਡੈਂਟ ਇੰਜੀਨੀਅਰ ਜੀਤ ਸਿੰਘ ਵੱਲੋਂ ਦਿੱਤੇ ਗਏ ਵਿਸ਼ੇਸ਼ ਸੱਦਾ ਪੱਤਰ ਤੇ ਸਟੇਟ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਵਿਸ਼ੇਸ਼ ਪ੍ਰਧਾਨਗੀ ਹੇਠ ਅੰਬੇਡਕਰ ਆਰਮੀ ਦੇ ਆਗੂਆਂ ਨੇ ਆਰਸੀਐੱਫ ਕਪੂਰਥਲਾ ਦੇ 67ਵੇਂ ਸਥਾਪਨਾ ਦਿਵਸ ਤੇ ਸਾਲਾਨਾ ਜਨਰਲ ਮੀਟਿੰਗ ਦੇ ਸਬੰਧ ਵਿੱਚ ਕਰਵਾਏ ਗਏ ਵਿਸ਼ਾਲ ਸਮਾਰੋਹ ਵਿੱਚ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਸਮਾਰੋਹ ਦੌਰਾਨ ਜਿੱਥੇ ਸਮਾਜਿਕ ਮੁੱਦਿਆਂ ਤੇ ਗੰਭੀਰ ਚਰਚਾ ਹੋਈ, ਉੱਥੇ ਹੀ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਵੀਰ ਕੁਲਵੰਤ ਸਿੰਘ ਢੰਡੋਵਾਲ ਤੇ ਸਾਥੀਆਂ ਵੱਲੋਂ ਆਰਸੀਐੱਫ ਕੰਪਲੈਕਸ ਦੇ ਅੰਦਰ ਵੱਡੀ ਗਿਣਤੀ ਵਿੱਚ ਬੂਟੇ ਵੀ ਲਗਾਏ ਗਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਚੇਅਰਮੈਨ ਪੰਜਾਬ ਕਸ਼ਮੀਰ ਸਿੰਘ, ਸ਼ਹਿਰੀ ਪ੍ਰਧਾਨ ਅਮਰਜੀਤ ਸਿੰਘ ਬਾਗੋ, ਸੀਨੀਅਰ ਐਡਵਾਈਜ਼ਰ ਪੰਜਾਬ ਸੋਨੂ ਲਕਸ਼ਮੀਕਾਂਤ, ਸੀਨੀਅਰ ਆਗੂ ਪੰਡਿਤ ਵਿਜੇ ਕੁਮਾਰ ਜੀ ਸ਼ਨੀ ਕਿਰਪਾ ਵਾਲੇ, ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ, ਮੁੱਖ ਸਲਾਹਕਾਰ ਕਪਿਲ ਚੋਪੜਾ, ਯੂਥ ਆਗੂ ਗਗਨ ਢੰਡੋਵਾਲ, ਪ੍ਰਧਾਨ ਸਰਵ ਜੀਤ, ਮੰਤਰੀ ਆਲੀ ਤੇ ਸੰਦੀਪ ਉਧੋਵਾਲ ਸਮੇਤ ਜਥੇਬੰਦੀ ਦੇ ਸਮੂਹ ਅਹੁਦੇਦਾਰ ਅਤੇ ਪ੍ਰਮੁੱਖ ਸਾਥੀ ਹਾਜ਼ਰ ਸਨ।