ਸਾਇੰਸ ਸਿਟੀ ’ਚ ਹਰਾ ਖਪਤਕਾਰ ਦਿਵਸ ਮਨਾਇਆ ਸਿਫ਼ਰ ਰਹਿੰਦ-ਖੰਹੂਦ ਦੇ ਟੀਚਿਆਂ ਨੁੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ
Publish Date: Mon, 28 Sep 2026 08:39 PM (IST)
Updated Date: Mon, 28 Sep 2026 08:42 PM (IST)
--ਖੋਜ ਭਰਪੂਰ ਪ੍ਰੋਜੈਕਟ ਮਾਡਲਾਂ ਦਾ ਕੀਤਾ ਪ੍ਰਦਰਸ਼ਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਹਰੇ ਖਪਤਕਾਰ ਦਿਵਸ ਦੇ ਮੌਕੇ “ਸਿਫ਼ਰ ਰਹਿੰਦ-ਖੂੰਹਦ ਦੀਆਂ ਚੁਣੌਤੀਆਂ“ ਦੇ ਵਿਸ਼ੇ ’ਤੇ ਸਕੂਲੀ ਵਿਦਿਆਰਥੀਆਂ ਦਾ ਇਕ ਖੋਜ ਭਰਪੂਰ ਪ੍ਰੋਜੈਕਟ ਮਾਡਲ ਪ੍ਰਦਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾ ਨੇ ਹਿੱਸਾ ਲਿਆ। ਇਸ ਮੌਕੇ ਸਕੂਲੀ ਬੱਚਿਆਂ ਨੇ ਪ੍ਰੋਜੇਕਟ ਮਾਡਲਾਂ ਰਾਹੀਂ ਨਵੀਨਤਾ ਦਾ ਪ੍ਰਦਰਸ਼ਨ ਕਰਦਿਆਂ ਸਥਾਈ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਤੇ ਰਹਿੰਦ-ਖੂੰਹਦ ਘਟਾਉਣ ਦੇ ਰਚਨਾਤਮਕ ਹੱਲ ਦਿੱਤੇ। ਹਰਾ ਖਪਤਕਾਰ ਦਿਵਸ ਮਨਾਉਣ ਦਾ ਇਸ ਵਾਰ ਦਾ ਸਿਰਲੇਖ ਥਾਈ ਖਪਤ, ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਤੇ ਰਹਿੰਦ-ਖੂੰਹਦ ਨੁੰ ਘਟਾਉਣਾ ਸੀ। ਇਸ ਵਾਰ ਦਾ ਸਿਰਲੇਖ ਜ਼ਿੰਮੇਵਾਰ ਖਪਤਕਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ, ਵਾਤਵਰਣ ਅਨੁਕੂਲ ਉਤਪਾਦ, ਬੇਲੋੜੀ ਪੈਕਿੰਗ ਨੂੰ ਘਟਾਉਣਾ ਤੇ ਮੁੜ ਵਰਤੋਂ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨਾ ’ਤੇ ਕੇਂਦਰਿਤ ਸੀ। ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਿਫ਼ਰ ਰਹਿੰਦ-ਖੂੰਹਦ ਦੇ ਟੀਚਿਆਂ ਨੁੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਇਸ ਲਈ ਵਿਗਿਆਨਕ ਨਵੀਨਤਾਂ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਿਪਟੀ ਡਾਇਰੈਕਟਰ ਡਾ. ਮੁਨੀਸ਼ ਸੋਇਨ ਨੇ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਿਦਆਂ ਸਾਫ਼-ਸੁਥਰੇ, ਸਿਹਤਮੰਦ ਤੇ ਹੋਰ ਸਥਾਈ ਭਵਿੱਖ ਲਈ ਸਬੰਧਤ ਸਾਰੇ ਵਿਦਿਆਰਥੀਆਂ ਤੇ ਸੰਸਥਾਵਾਂ ਨੂੰ ਮਿਲਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਇਸ ਮੌਕੇ ਕਰਵਾਏ ਗਏ ਪ੍ਰੋਜੈਕਟ ਮਾਡਲ ਮੁਕਾਬਲੇ ਵਿੱਚ ਪਹਿਲਾ ਇਨਾਮ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਟੀਮ ਨੇ ਜਿੱਤਿਆ, ਜਦਕਿ ਅਕਾਲ ਅਕੈਡਮੀ ਤੇ ਅਨੰਦ ਪਬਲਿਕ ਸਕੂਲਾਂ ਦੀਆਂ ਟੀਮਾਂ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ।