ਪ੍ਰਗਟ ਉਤਸਵ ਦੇ ਸਬੰਧ |ਚ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਏ ਪ੍ਰਗਟ ਉਤਸਵ ਦੇ ਸੰਬੰਧ ਵਿਚ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਏ
Publish Date: Tue, 27 Oct 2026 07:00 PM (IST)
Updated Date: Tue, 27 Oct 2026 07:01 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵੱਲੋਂ ਪ੍ਰਗਟ ਉਤਸਵ ਦੇ ਸਬੰਧ ਵਿਚ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸਵੇਰੇ ਸਰਬੱਤ ਦੇ ਭਲੇ ਦੀ ਅਰਦਾਸ, ਉਪਰੰਤ ਮੰਦਿਰ ਵਿਚ ਲੰਗਰ ਲਗਾਇਆ ਗਿਆ ਤੇ ਬੀਬੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ। ਰਾਤ ਨੂੰ ਕਰਵਾਏ ਸਮਾਗਮ ਦੀ ਸ਼ੁਰੂਆਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ, ਕੌਂਸਲਰ ਨਰਿੰਦਰ ਮੰਨਸੂ, ਅਨੂਪ ਕੱਲ੍ਹਣ, ਕੌਂਸਲਰ ਗੌਰਵ ਕੰਡਾ, ਵਿਕਾਸ ਸਿੱਧੀ, ਕਰਨ ਮਹਾਜਨ, ਰੌਕੀ ਗਗਨੇਜਾ ਤੇ ਪ੍ਰਧਾਨ ਭਾਰਤੀ ਸਹੋਤਾ ਨੇ ਸ਼ਮਾ ਰੌਸ਼ਨ ਕਰਨ ਤੋਂ ਬਾਅਦ ਰਿਬਨ ਕੱਟਕੇ ਕੀਤੀ। ਇਸ ਮੌਕੇ ਦਵਿੰਦਰਪਾਲ ਸਿੰਘ ਹੰਸਪਾਲ ਨੇ ਸਭਾ ਵੱਲੋਂ ਕੀਤੇ ਸਮਾਗਮ ਦੀ ਸਾਰੀ ਕਮੇਟੀ ਨੂੰ ਵਧਾਈ ਦਿੱਤੀ ਤੇ ਸਮੁੱਚੀ ਮਾਨਵਤਾ ਨੂੰ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਪੰਜਾਬ ਮਹਾਪੁਰਸ਼ਾਂ ਦੀ ਧਰਤੀ ਹੈ, ਸਾਨੂੰ ਸਾਰਿਆਂ ਨੂੰ ਸਾਰੇ ਆਪਸੀ ਤਿਉਹਾਰ ਇਕ ਦੂਜੇ ਨਾਲ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸਭਾ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਹੀਰਾ ਜੀ ਦੇ ਜੱਥ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਰਾਘਵ ਮਹਾਕਾਲ ਗਰੁੱਪ ਵੱਲੋਂ ਰਾਧਾ ਰਾਣੀ, ਸ਼ਿਵਜੀ ਮਾਹਰਾਜ ਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਟਿੱਕੀ, ਭੱਲਾ, ਚਾਟ, ਨੂਡਲਜ਼ ਤੇ ਹੋਰ ਅਨੇਕਾਂ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਰਧਾਨ ਭਾਰਤੀ ਸਹੋਤਾ, ਰਿਸ਼ੀ, ਅਨਿਲ ਸਲਹੋਤਰਾ, ਰੋਬਿਨ ਕਲਿਆਣ ਉਪ ਪ੍ਰਧਾਨ, ਸੰਜੇ ਨਾਹਰ ਕੈਸ਼ੀਅਰ, ਸਨੀ ਕਲਿਆਣ, ਡਾ. ਧਰਮਿੰਦਰ ਮੱਟੂ, ਸਤੀਸ਼ ਚੌਹਾਨ, ਗੋਲਡੀ, ਜਸਬੀਰ, ਹੈਰੀ ਗੱਗੀ, ਰਿਕੀ ਪੰਡਿਤ, ਚਿੰਟੂ, ਮੌਂਟੀ ਨਾਹਰ, ਰਵੀ ਸ਼ੇਰਗਿੱਲ, ਬੈਂਨੀ, ਤਰੁਣ ਕਾਕਾ ਤੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ।