ਦੀ ਹਰਨਾਮਪੁਰ ਸਹਿਕਾਰੀ ਸਭਾ ਦੇ ਪ੍ਰਧਾਨ ਬਣੇ ਕੇਹਰ ਸਿੰਘ ਦੀ ਹਰਨਾਮਪੁਰ ਸਹਿਕਾਰੀ ਸਭਾ ਦੇ ਕੇਹਰ ਸਿੰਘ ਪ੍ਰਧਾਨ ਤੇ ਜਗਦੀਪ ਕੌਰ ਮੀਤ ਪ੍ਰਧਾਨ ਬਣੇ
Publish Date: Fri, 23 Oct 2026 08:31 PM (IST)
Updated Date: Fri, 23 Oct 2026 08:33 PM (IST)
ਜਗਦੀਪ ਕੌਰ ਮੀਤ ਪ੍ਰਧਾਨ ਬਣੇ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ :ਦੀ ਹਰਨਾਮਪੁਰ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਸਹਿਕਾਰੀ ਸਭਾ ਦੇ ਦਫ਼ਤਰ ਵਿਖੇ ਚੋਣ ਹੋਈ, ਜਿਸ ਵਿਚ ਕੇਹਰ ਸਿੰਘ ਵਾਸੀ ਸਰਾਏ ਜੱਟਾਂ ਪ੍ਰਧਾਨ ਤੇ ਜਗਦੀਪ ਕੌਰ ਮੀਤ ਪ੍ਰਧਾਨ ਚੁਣੇ ਗਏ। ਚੋਣ ਦੌਰਾਨ ਮੈਂਬਰ ਰਵਿੰਦਰ ਸਿੰਘ ਨੇ ਪ੍ਰਧਾਨਗੀ ਵਾਸਤੇ ਕੇਹਰ ਸਿੰਘ ਦਾ ਨਾਂ ਤਜਵੀਜ਼ ਕੀਤਾ ਤੇ ਚੁਣੇ ਹੋਏ ਮੈਂਬਰਾਂ ਨੇ ਸਹਿਮਤੀ ਦੇ ਨਾਲ ਕੇਹਰ ਸਿੰਘ ਵਾਸੀ ਸਰਾਏ ਜੱਟਾਂ ਨੂੰ ਪ੍ਰਧਾਨ ਚੁਣ ਲਿਆ ਤੇ ਅਰਜਨ ਸਿੰਘ ਨੇ ਮੀਤ ਪ੍ਰਧਾਨਗੀ ਵਾਸਤੇ ਜਗਦੀਪ ਕੌਰ ਦਾ ਨਾਂ ਤਜਵੀਜ਼ ਕੀਤਾ। ਚੁਣੇ ਹੋਏ ਮੈਂਬਰਾਂ ਨੇ ਸਹਿਮਤੀ ਦੇ ਨਾਲ ਜਗਦੀਪ ਕੌਰ ਵਾਸੀ ਹਰਨਾਮਪੁਰ ਨੂੰ ਮੀਤ ਪ੍ਰਧਾਨ ਚੁਣ ਲਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੇਹਰ ਸਿੰਘ ਤੇ ਜਗਦੀਪ ਕੌਰ ਤੇ ਸਮੂਹ ਮੈਂਬਰ ਹਰਪਾਲ ਸਿੰਘ ਹਰਨਾਮਪੁਰ, ਸੁਰਿੰਦਰ ਸਿੰਘ ਮੀਰਾ, ਕੁਲਦੀਪ ਸਿੰਘ ਹੈਬਤਪੁਰ, ਰੇਸ਼ਮ ਸਿੰਘ ਹੈਬਤਪੁਰ, , ਬਹਾਦਰ ਮੱਲ ਹੈਦਰਾਬਾਦ ਬੇਟ, ਰਵਿੰਦਰ ਸਿੰਘ ਮੇਵਾ ਸਿੰਘ ਵਾਲਾ, ਜਸਪ੍ਰੀਤ ਕੌਰ ਮੇਵਾ ਸਿੰਘ ਵਾਲਾ, ਅਰਜਨ ਸਿੰਘ ਸਵਾਲ ਦਾ ਨਗਰ ਨਿਵਾਸੀਆਂ ਵੱਲੋਂ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੇਹਰ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਉਨਾਂ ਕਿਹਾ ਕਿ ਸਹਿਕਾਰੀ ਸਭਾ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਲਈ ਸਮੂਹ ਮੈਂਬਰਾਂ ਦਾ ਸਹਿਯੋਗ ਲਿਆ ਜਾਵੇਗਾ ਤੇ ਇਸ ਸੋਸਾਇਟੀ ਨੂੰ ਮੁਨਾਫੇ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਸਹਿਕਾਰੀ ਸਭਾ ਦੇ ਸਕੱਤਰ ਹਰਪ੍ਰੀਤ ਸਿੰਘ ਮੈਰੀਪੁਰ, ਬਲਕਾਰ ਸਿੰਘ ਹਰਨਾਮਪੁਰ, ਸਵਰਨ ਸਿੰਘ ਮੇਵਾ ਸਿੰਘ ਵਾਲਾ, ਸਾਧੂ ਸਿੰਘ ਹੈਬਤਪੁਰ, ਗੁਰਦੇਵ ਸਿੰਘ ਹੈਬਤਪੁਰ, ਸੁਖਦੇਵ ਸਿੰਘ ਸਵਾਲ, ਹਰਵਿੰਦਰ ਸਿੰਘ, ਬਲਵੰਤ ਸਿੰਘ ਜਸਵੰਤ ਸਿੰਘ, ਗੁਰਦੀਪ ਸਿੰਘ ਸਰਾਏ ਜੱਟਾਂ, ਪਰਮਜੀਤ ਸਿੰਘ ਸਰਾਏ ਜੱਟਾਂ, ਮਹਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।