ਅਨਾਥ ਆਸ਼ਰਮ ਦੇ ਮੁਖੀ ਦਾ ਕੀਤਾ ਗਿਆ ਸਨਮਾਨ ਬਾਬਾ ਮੋਤੀ ਰਾਮ ਮਾਹਿਰਾ ਅਨਾਥ ਆਸ਼ਰਮ ਦੇ ਮੁੱਖ ਕਸ਼ਮੀਰ ਸਿੰਘ ਸ਼ਾਹੀ ਦਾ ਦੁਸਹਿਰਾ ਕਮੇਟੀ ਟਾਂਡਾ ਉੜਮੁੜ ਵੱਲੋਂ ਕੀਤਾ ਗਿਆ ਸਨਮਾਨਿਤ
Publish Date: Sat, 31 Oct 2026 07:41 PM (IST)
Updated Date: Sat, 31 Oct 2026 07:44 PM (IST)
--ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ : ਪ੍ਰਧਾਨ ਸ਼ੁਭਮ ਬਿੱਲਾ ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਬੇਗੋਵਾਲ : ਮਨੁੱਖਤਾ ਦੇ ਭਲੇ ਦੇ ਕਾਰਜਾਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਵਿਖੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਸ਼ਾਹੀ ਦਾ ਦੁਸਹਿਰਾ ਕਮੇਟੀ ਟਾਂਡਾ ਉੜਮੁੜ ਵੱਲੋਂ ਪ੍ਰਧਾਨ ਸ਼ੁਭਮ ਬਿੱਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦੁਸਹਿਰਾ ਕਮੇਟੀ ਟਾਂਡਾ ਉੜਮੁੜ ਦੇ ਪ੍ਰਧਾਨ ਸ਼ੁਭਮ ਬਿੱਲਾ ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਨੇ ਕਸ਼ਮੀਰ ਸਿੰਘ ਸ਼ਾਹੀ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਤੇ ਲੋੜਵੰਦਾਂ ਦੀ ਮਦਦ ਲਈ ਸਮਰਪਿਤ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਹੋਰਨਾਂ ਨੂੰ ਵੀ ਸਮਾਜ ਭਲਾਈ ਦੇ ਕਾਰਜਾਂ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕਸ਼ਮੀਰ ਸਿੰਘ ਸ਼ਾਹੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ ਤੇ ਸਮਾਜ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਥਾਨ ਹੈ। ਇਸ ਮੌਕੇ ਪ੍ਰਧਾਨ ਸ਼ੂਭਮ ਬਿੱਲਾ ਨੇ ਕਿਹਾ ਕਿ ਅਜਿਹੇ ਅਨਾਥ ਆਸ਼ਰਮ ਮਨੁੱਖਤਾ ਦੀ ਸੇਵਾ ਦੇ ਕਰਜ਼ਾ ਤੇ ਲੋੜਵੰਦ ਬੇਸਹਾਰਾ ਲੋਕਾਂ ਨੂੰ ਸਮਰਪਿਤ ਤੇ ਵਰਦਾਨ ਸਾਬਿਤ ਹੁੰਦੇ ਹਨ। ਅਜੇ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਆਸ਼ਰਮ ਦੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਸ਼ਾਹੀ ਵੱਲੋਂ ਦੁਸਹਿਰਾ ਕਮੇਟੀ ਟਾਂਡਾ ਉੜਮੁੜ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।