- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ, ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿੱਚ ਕੱਲ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵੱਲੋਂ ਗੋਲੀ਼ ਮਾਰ ਕੇ ਹੱਤਿਆ ਕਰ ਦਿੱਤੀ ।

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਬੇਗੋਵਾਲ : ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ । ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ 28 ਸਾਲ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਜੋ ਤਕਰੀਬਨ 13 ਸਾਲ ਪਹਿਲਾਂ ਅਮਰੀਕਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਿਆ ਸੀ, ਜਿਸ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਦੇ ਰਿਚਮੰਡ ਸਟਰੀਟ ਵਿੱਚ ਕੱਲ ਰਾਤ ਸਮੇਂ ਪੀਜ਼ਾ ਡਿਲੀਵਰੀ ਕਰਦੇ ਸਮੇਂ ਅਣਪਛਾਤੇ ਹਥਿਆਰ ਬੰਦ ਵੱਲੋਂ ਗੋਲੀ਼ ਮਾਰ ਕੇ ਹੱਤਿਆ ਕਰ ਦਿੱਤੀ ।
ਇਸ ਸਮੇਂ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਉਹ ਭਾਰੀ ਰਕਮ ਚੱਕ ਕੇ ਵਿਦੇਸ਼ ਗਿਆ ਸੀ ਉੱਥੇ ਉਸ ਨੂੰ ਕਾਫੀ ਸਮਾਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਉਹ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਭਾਰੀ ਮਿਹਨਤ ਕਰ ਰਿਹਾ ਸੀ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਰਾਤ ਸਮੇਂ ਪੀਜ਼ਾ ਡਿਲੀਵਰੀ ਜਦੋਂ ਉਹ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਲੁੱਟ ਖੋਹ ਦੀ ਨੀਅਤ ਨਾਲ ਉਸ ਨੂੰ ਗੋਲ਼ੀ ਮਾਰ ਕੇ ਖਤਮ ਕਰ ਦਿੱਤਾ ।
ਇਸ ਸਮੇਂ ਪਰਿਵਾਰ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਦੇਹ ਨੂੰ ਜਿੱਥੇ ਭਾਰਤ ਲਿਆਉਣ ਦਾ ਪ੍ਰਬੰਧ ਕਰੇ ਉੱਥੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਵਾਉਣ ਲਈ ਅਮਰੀਕਾ ਸਰਕਾਰ ਨਾਲ ਰਾਬਤਾ ਕਰੇ । ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਦੀਪ ਸਿੰਘ ਅਜੇ ਕਵਾਰਾ ਸੀ ਤੇ ਉਸਦੇ ਪਿਤਾ ਅਤੇ ਭਰਾ ਆਪਣਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ।