Kapurthala News : ਫਗਵਾੜਾ ਦੇ ਪੱਤਰਕਾਰ 'ਤੇ ਜਾਨਲੇਵਾ ਹਮਲਾ
ਫਗਵਾੜਾ ਦੇ ਸੀਨੀਅਰ ਪੱਤਰਕਾਰ ਅਮਰ ਕਿਸ਼ੋਰ ਪਾਸੀ 'ਤੇ ਕੁਝ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ।
Publish Date: Wed, 25 Mar 2026 09:16 PM (IST)
Updated Date: Wed, 25 Mar 2026 09:23 PM (IST)
ਪੰਜਾਬੀ ਜਾਗਰਣ ਪ੍ਰਤਿਨਿਧ, ਫਗਵਾੜਾ : ਫਗਵਾੜਾ ਦੇ ਸੀਨੀਅਰ ਪੱਤਰਕਾਰ ਅਮਰ ਕਿਸ਼ੋਰ ਪਾਸੀ 'ਤੇ ਕੁਝ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ, ਦੋ ਤੋਂ ਤਿੰਨ ਨੌਜਵਾਨਾਂ ਨੇ ਤੇਜ਼ਧਾਰਾਂ ਹਥਿਆਰਾਂ ਨਾਲ ਅਮਰ ਕਿਸ਼ੋਰ ਪਾਸੀ ਦੇ ਹਮਲਾ ਕੀਤਾ ਜਿਸ ਦੌਰਾਨ ਉਹਨਾਂ ਦੇ ਸਿਰ ਵਿੱਚ ਕਾਫੀ ਸੱਟ ਵੱਜੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਮੌਕੇ 'ਤੇ ਸੂਚਨਾ ਮਿਲਦੇ ਸਾਰ ਐੱਸਐੱਚਓ ਸਤਨਾਮਪੁਰਾ ਗੁਰਨਾਮ ਸਿੰਘ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।