- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪੀਟੀਯੂ ਰਜਿਸਟਰਾਰ ਉੱਪਰ ਵੀ

-ਪੀਟੀਯੂ ਰਜਿਸਟਰਾਰ ਉੱਪਰ ਵੀ ਅਦਾਲਤੀ ਹੁਕਮ ਦੇ ਵਿਰੁੱਧ ਜਵਾਇਨਿਗ ਨਾ ਕਰਵਾਉਣ ਦੇ ਲਗਾਏ ਦੋਸ਼, ਅਨੁਸੂਚਿਤ ਜਾਤੀ ਦੇ 60 ਫੀਸਦ ਅਪੰਗ ਸੀਨਿਅਰ ਸਹਾਇਕ ਨੂੰ ਪੀਟੀਯੂ ਨੇ 150 ਕਿਲੋਮੀਟਰ ਦੂਰ ਕੀਤਾ ਤਬਦੀਲ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੀਨੀਅਰ ਸਹਾਇਕ ਵਜੋਂ ਕੰਮ ਕਰ ਰਹੇ ਪਵਨ ਕੁਮਾਰ ਨੇ ਅਦਾਲਤੀ ਹੁਕਮਾ ਦੇ ਬਾਵਜੂਦ ਉਸਦਾ 150 ਕਿਲੋਮੀਟਰ ਦੂਰ ਤਬਾਦਲਾ ਕੀਤੇ ਜਾਣ ਤੋ ਬਾਅਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਰਜਿਸਟਰਾਰ ਤੇ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨਿਤ ਕਰਨੇ ਦੇ ਆਰੋਪ ਲਗਾਏ ਹਨ। ਕਰੀਬ 60 ਫੀਸਦ ਸਰੀਰਕ ਰੂਪ ’ਚ ਅਪੰਗ ਪੀਟੀਯੂ ਕਰਮਚਾਰੀ ਪਵਨ ਕੁਮਾਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਹੋਰ ਅਧਿਕਾਰੀ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੀ ਯੋਗ ਤਰੱਕੀ ਅਤੇ ਆਪਣੇ ਤਬਾਦਲੇ ਬਾਰੇ ਸ਼ਿਕਾਇਤ ਤੇ ਚਰਚਾ ਕਰਨ ਲਈ ਨਿੱਜੀ ਤੌਰ ਤੇ ਵਾਈਸ-ਚਾਂਸਲਰ ਡਾ. ਸੁਸ਼ੀਲ ਮਿੱਤਲ ਨੂੰ ਮਿਲਣ ਗਿਆ ਪਰ ਵਾਈਸ-ਚਾਂਸਲਰ ਨੇ ਉਸਦੀ ਜਾਤੀ ਤੇ ਅਪੰਗ ਸਥਿਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਖਿਲਾਫ ਜਾਤੀ ਸੂਚਕ ਅਧਾਰਤ ਟਿੱਪਣੀਆਂ ਕਰਦੇ ਹੋਏ ਅਪਮਾਨਿਤ ਕੀਤਾ ਗਿਆ।
ਪਵਨ ਕੁਮਾਰ ਨੇ ਫਿਰ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ,ਜਿਸ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਉਸਦੀ ਤਰੱਕੀ ਸੰਬੰਧੀ ਦੋ ਮਹੀਨਿਆਂ ਦੇ ਅੰਦਰ ਤਰਕਪੂਰਨ ਫੈਸਲਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ। ਲੇਕਿਨ ਰਜਿਸਟਰਾਰ ਜਾਣ-ਬੁੱਝ ਕੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਚ ਅਸਫਲ ਰਿਹਾ।ਇਸ ਤੋਂ ਬਾਅਦ ਪਵਨ ਕੁਮਾਰ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਲਈ ਰਜਿਸਟਰਾਰ ਅਤੇ ਵਾਈਸ-ਚਾਂਸਲਰ ਨੂੰ ਇੱਕ ਯਾਦ-ਪੱਤਰ ਸੌਂਪਿਆ। ਇਸ ਤੋਂ ਬਾਅਦ ਵਾਈਸ-ਚਾਂਸਲਰ ਨੇ ਜਵਾਬੀ ਕਾਰਵਾਈ ਕਰਦਿਆਂ ਪਵਨ ਕੁਮਾਰ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੋਂ 150 ਕਿਲੋਮੀਟਰ ਦੂਰ ਮੋਹਾਲੀ ਭੇਜ ਦਿੱਤਾ। ਇਸਤੋ ਬਾਅਦ ਜਦੋਂ ਉਸਨੇ ਵਾਈਸ-ਚਾਂਸਲਰ ਨੂੰ ਆਪਣੇ ਤਬਾਦਲੇ ਤੇ ਮੁੜ ਵਿਚਾਰ ਕਰਨ ਲਈ ਲਿਖਤੀ ਬੇਨਤੀ ਕੀਤੀ ਤਾਂ ਉਸਨੂੰ ਦਫਤਰੀ ਸਮੇਂ ਤੋਂ ਬਾਅਦ ਵਾਈਸ-ਚਾਂਸਲਰ ਨੂੰ ਮਿਲਣ ਲਈ ਬੁਲਾਇਆ ਗਿਆ। ਇਸ ਮੁਲਾਕਾਤ ਦੌਰਾਨ ਵਾਈਸ-ਚਾਂਸਲਰ ਨੇ ਦੁਬਾਰਾ ਜ਼ੁਬਾਨੀ ਗਾਲ੍ਹਾਂ ਕੱਢੀਆਂ ਅਤੇ ਅਦਾਲਤੀ ਕੇਸ ਦੀ ਪੈਰਵੀ ਕਰਨ ਲਈ ਉਸਨੂੰ ਡਰਾਇਆ-ਧਮਕਾਇਆ ਗਿਆ। ਉੱਥੇ ਮੌਜੂਦ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਗੁੰਡਾ ਕਿਹਾ।
ਪਵਨ ਕੁਮਾਰ ਨੇ ਫਿਰ ਮਾਨਯੋਗ ਹਾਈ ਕੋਰਟ ਵਿੱਚ ਗਲਤ ਆਧਾਰ ਤੇ ਤਬਾਦਲੇ ਦੇ ਹੁਕਮ ਨੂੰ ਚੁਣੌਤੀ ਦਿੱਤੀ ਅਤੇ ਮਾਣਯੋਗ ਹਾਈ ਕੋਰਟ ਨੇ ਤਬਾਦਲੇ 'ਤੇ ਰੋਕ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਕਪੂਰਥਲਾ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ। ਫਿਰ ਪਵਨ ਕੁਮਾਰ ਨੇ ਮੋਹਾਲੀ ਕੈਂਪਸ ਤੋਂ ਕੋਈ ਬਕਾਇਆ ਨਹੀਂ ਲਿਆ ਅਤੇ ਤਬਾਦਲੇ ਤੋਂ ਪਹਿਲਾਂ ਉਸ ਵਿਭਾਗ ਵਿੱਚ ਆਪਣੀ ਜੁਆਇਨਿੰਗ ਜਮ੍ਹਾਂ ਕਰਵਾਈ ਜਿੱਥੇ ਉਹ ਸੇਵਾ ਨਿਭਾ ਰਹੇ ਸਨ। ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਨਾ ਸਿਰਫ਼ ਉਨ੍ਹਾਂ ਦੀ ਜੁਆਇਨਿੰਗ ਤੋਂ ਇਨਕਾਰ ਕਰ ਦਿੱਤਾ ਬਲਕਿ ਪਵਨ ਕੁਮਾਰ ਦੀ ਜੁਆਇਨਿੰਗ ਸੰਬੰਧੀ ਉਨ੍ਹਾਂ ਨੂੰ ਭੇਜੀ ਗਈ ਫਾਈਲ ਵੀ ਵਾਪਸ ਕਰ ਦਿੱਤੀ। ਪਵਨ ਕੁਮਾਰ 25 ਮਾਰਚ 2025 ਨੂੰ ਵਾਈਸ ਚਾਂਸਲਰ ਅਤੇ ਰਜਿਸਟਰਾਰ ਦੇ ਹੱਥੋ ਪਰੇਸ਼ਾਨੀ ਤੋਂ ਨਿਰਾਸ਼ ਹੋ ਕੇ ਆਪਣੀ ਜੇਬ ਵਿੱਚ ਇੱਕ ਨੋਟ ਲੈ ਕੇ ਸਖ਼ਤ ਕਦਮ ਚੁੱਕਣ ਬਾਰੇ ਸੋਚ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਦਖਲ ਦਿੱਤਾ ਅਤੇ ਸਥਿਤੀ ਨੂੰ ਕਾਬੂ ਕੀਤਾ। ਪਵਨ ਕੁਮਾਰ ਪਹਿਲਾਂ ਹੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੋਵਾਂ ਦੇ ਪੋਰਟਲ 'ਤੇ ਲਿਖਤੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਪਰ ਅੱਜ ਤੱਕ ਕੋਈ ਜਵਾਬ ਨਹੀ ਮਿਲਿਆ। ਇਸ ਤੋ ਇਲਾਵਾ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਵੀ ਸ਼ਿਕਾਇਤ ਕੀਤੀ ਹੈ।
ਇਸ ਸਬੰਧੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨੇ ਪਵਨ ਕੁਮਾਰ ਦੇ ਸਾਰੇ ਆਰੋਪਾ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਪਵਨ ਕੁਮਾਰ ਸਾਡਾ ਸੀਨਿਅਰ ਸਹਾਇਕ ਹੈ। ਉਹ ਮੇਰੇ ਕੋਲ ਆਇਆ ਸੀ, ਜਿਸਨੂੰ ਕਿਹਾ ਗਿਆ ਸੀ ਕਿ ਇਹ ਛੋਟਾ ਮੋਟਾ ਮਾਮਲਾ ਹੈ। ਉਹ ਅਦਾਲਤ ਦੇ ਚੱਕਰ ਵਿੱਚ ਨਾ ਪਵੇ। ਮੈਂ ਤਾ ਕਦੇ ਕਿਸੇ ਨੂੰ ਤੂੰ ਕਹਿ ਕੇ ਵੀ ਨਹੀ ਬੁਲਾਇਆ। ਉਸ ਟਾਇਮ ਮੇਰੇ ਕੋਲ ਹੋਰ ਵੀ ਚਾਰ ਅਧਿਕਾਰੀ ਬੈਠੇ ਸੀ। ਅਸੀ ਅੱਜ ਤੱਕ ਕਦੇ ਕਿਸੇ ਨੂੰ ਨਹੀ ਕਿਆ। ਟ੍ਰਾਂਸਫਰ ਨੌਕਰੀ ਦਾ ਹਿੱਸਾ ਹੈ। ਇਸ ਤਰਾ ਸਾਰੇ ਹੀ ਮੁਲਾਜਿਮ ਕਰਨਗੇ ਤਾ ਯੂਨੀਵਰਸਿਟੀ ਦਾ ਕੰਮ ਕਿਸ ਤਰ੍ਹਾਂ ਚੱਲੂਗਾ। ਪਵਨ ਕੁਮਾਰ ਦਾ ਕਹਿਣ ਸੀ ਕਿ ਉਸਨੂੰ ਵਾਪਸ ਬੁਲਾ ਤੋ ਉਹਨਾ ਕਿਹਾ ਕਿ ਅਸੀ ਕਿਹੜਾ ਮਨ੍ਹਾਂ ਕੀਤਾ ਹੈ। ਉਹ ਫਿਰ ਕੋਰਟ ਚ ਗਿਆ ਜਿਸਨੇ ਆਰਡਰ ਕਰ ਦਿੱਤੇ ਤੇ ਤਿੰਨ ਚਾਰ ਦਿਨ ਪਹਿਲਾਂ ਹੀ ਸ਼ਾਇਦ ਉਹ ਫਿਰ ਜਵਾਇਨ ਕਰ ਗਿਆ ਹੈ।