ਬਾਈਕ ਰੈਲੀ ਰਾਹੀਂ ਦਿੱਤਾ ਸਵੱਛਤਾ ਦਾ ਸੁਨੇਹਾ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਨਗਰ ਨਿਗਮ ਕਪੂਰਥਲਾ ਵੱਲੋਂ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ
Publish Date: Thu, 01 Oct 2026 08:35 PM (IST)
Updated Date: Thu, 01 Oct 2026 08:37 PM (IST)
--ਕਮਿਸ਼ਨਰ ਅਨੁਪਮ ਕਲੇਰ ਨੇ ਦਿੱਤੀ ਹਰੀ ਝੰਡੀ --ਨਗਰ ਨਿਗਮ ਕਪੂਰਥਲਾ ਨੇ ਕੀਤਾ ਆਯੋਜਨ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਕਮਿਸ਼ਨਰ ਮੈਡਮ ਅਨੁਪਮ ਕਲੇਰ (ਆਈਏਐੱਸ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਵੱਛਤਾ ਹੀ ਸੇਵਾ 2026 ਮੁਹਿੰਮ ਅਧੀਨ ਇੱਕ ਵਿਸ਼ਾਲ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਲ ਇਹ ਮੁਹਿੰਮ ‘ਸਵੱਛਤਾ ਵਿੱਚ ਸਹਿਭਾਗਤਾ, ਸਵੱਛ ਭਾਰਤ, ਵਿਕਸਿਤ ਭਾਰਤ’ ਥੀਮ ਤਹਿਤ ਚਲਾਈ ਜਾ ਰਹੀ ਹੈ। ਰੈਲੀ ਨੂੰ ਨਿਗਮ ਕਮਿਸ਼ਨਰ ਵੱਲੋਂ ਸਥਾਨਕ ਸ਼ਾਲੀਮਾਰ ਬਾਗ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਬਾਈਕ ਰੈਲੀ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੌਖਾਨਾ, ਸਦਰ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਕ, ਮਾਲ ਰੋਡ, ਸੈਨਿਕ ਸਕੂਲ, ਡੀਸੀ ਚੌਕ ਤੇ ਬੱਸ ਸਟੈਂਡ ਤੋਂ ਹੁੰਦੀ ਹੋਈ ਵਾਪਸ ਸ਼ਾਲੀਮਾਰ ਬਾਗ ਵਿਖੇ ਸਫ਼ਲਤਾਪੂਰਵਕ ਸਮਾਪਤ ਹੋਈ। ਰੈਲੀ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਾਫ਼-ਸਫ਼ਾਈ, ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਪ੍ਰਤੀ ਜਾਗਰੂਕ ਕਰਨਾ ਸੀ। ਇਸ ਦੌਰਾਨ ਭਾਗੀਦਾਰਾਂ ਨੇ ਪਲਾਸਟਿਕ ਮੁਕਤ ਸਮਾਜ ਦੀ ਸਿਰਜਣਾ ਲਈ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਲੋਕਾਂ ਨੂੰ ਸੁਚੇਤ ਕੀਤਾ। ਇਸ ਤੋਂ ਇਲਾਵਾ, ਨਿਗਮ ਦੇ ਜਨਗਣਨਾ ਵਿਭਾਗ ਵੱਲੋਂ ਵੀ ਰੈਲੀ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਿਆਂ ਜਨਗਣਨਾ ਫੇਜ਼-2 ਦੀ ਆਈਈਸੀ ਗਤੀਵਿਧੀਆਂ, ਸਵੈ-ਗਿਣਤੀ ਵਿੱਚ ਸ਼ਮੂਲੀਅਤ ਤੇ ਜਨਗਣਨਾ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਮੁੱਖ ਸਫ਼ਾਈ ਨਿਰੀਖਕ ਜਗਦੀਪ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ ਅਗਰਵਾਲ, ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਸਵੱਛ ਭਾਰਤ ਮਿਸ਼ਨ ਟੀਮ, ਉੱਘੇ ਸਮਾਜ ਸੇਵਕ ਗੁਰਬਚਨ ਸਿੰਘ ਬੰਗੜ, ਵਾਰਡ ਨੰਬਰ 29 ਦੇ ਕੌਂਸਲਰ ਸਮੀਰ ਸ਼ਰਮਾ ਤੇ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਫਿਨਿਸ਼ ਸੁਸਾਇਟੀ ਦੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਨਿਗਮ ਦੇ ਏਟੀਪੀ ਪ੍ਰਜਾ ਮਾਨ, ਸੀਆਈਡੀ ਵਿਭਾਗ ਤੋਂ ਕੁਲਵਿੰਦਰ ਸਿੰਘ, ਪੀਸੀਆਰ ਦੇ ਏਐੱਸਆਈ ਪਰਮਜੀਤ ਸਿੰਘ, ਕਾਂਸਟੇਬਲ ਅਮਨਦੀਪ ਸਿੰਘ, ਟ੍ਰੈਫਿਕ ਪੁਲਿਸ ਦੇ ਏਐੱਸਆਈ ਦਿਲਬਾਗ ਸਿੰਘ, ਕਾਂਸਟੇਬਲ ਰਾਜੂ ਸਿੰਘ, ਬਲਰਾਮ ਮੱਲ੍ਹਾ, ਰੋਬਿਨ, ਗੁਰਸੇਵਕ ਸਿੰਘ, ਦਿਨੇਸ਼ ਕੁਮਾਰ, ਜਸਪ੍ਰੀਤ ਕੌਰ, ਸੰਦੀਪ ਕੁਮਾਰ, ਆਰਤੀ, ਜੋਤੀ, ਮਨਜੀਤ ਤੇ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਫਿਨਿਸ਼ ਸੁਸਾਇਟੀ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਅਨੇਕ ਰਾਜ ਮੱਟੂ ਸਮੇਤ ਹੋਰ ਸਟਾਫ਼ ਹਾਜ਼ਰ ਸੀ।