ਬਰਨਾਲਾ ਲਾਠੀਚਾਰਜ ਖ਼ਿਲਾਫ਼ ਕਪੂਰਥਲਾ ਜ਼ਿਲ੍ਹਾ ਰਿਹਾ ਬੰਦ ; ਮੈਡੀਕਲ ਤੇ ਐਮਰਜੈਂਸੀ ਸੇਵਾਵਾ ਰਹੀਆਂ ਜਾਰੀ ਬਰਨਾਲਾ ਲਾਠੀਚਾਰਜ ਖਿਲਾਫ ਕਪੂਰਥਲਾ ਜਿਲਾ ਰਿਹਾ ਬੰਦ ; ਮੈਡੀਕਲ ਅਤੇ ਐਮਰਜੀਜੈਂਸੀ ਸੇਵਾਵਾ ਰਹੀਆਂ ਜਾਰੀ
Publish Date: Thu, 30 Jul 2026 09:22 PM (IST)
Updated Date: Thu, 30 Jul 2026 09:25 PM (IST)
ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਥਾਪਰ ਗੁਰਵਿੰਦਰ ਕੌਰ/ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਲਿਸ ਵੱਲੋਂ ਸਫ਼ਾਈ ਮੁਲਾਜ਼ਮਾਂ ’ਤੇ ਕੀਤੇ ਗਏ ਕਥਿਤ ਲਾਠੀਚਾਰਜ ਅਤੇ ਪੰਜਾਬ ਸਫ਼ਾਈ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਦਾ ਕਪੂਰਥਲਾ ਜ਼ਿਲ੍ਹੇ ਵਿੱਚ ਬੰਦ ਨੂੰ ਪੂਰਨ ਸਮਰਥਨ ਮਿਲਿਆ। ਵਿਰਾਸਤੀ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਜਦੋਂ ਕਿ ਮੈਡੀਕਲ ਸਟੋਰ ਅਤੇ ਹੋਰ ਐਮਰਜੈਂਸੀ ਸੇਵਾਵਾਂ ਆਮ ਵਾਂਗ ਕੰਮ ਕਰ ਰਹੀਆਂ ਸਨ। ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੋਪਾਲ ਥਾਪਰ ਦੇ ਬੰਦ ਦੇ ਸੱਦੇ ਤੋਂ ਬਾਅਦ ਕਪੂਰਥਲਾ ਦੇ ਕਈ ਸਕੂਲ ਵੀ ਬੰਦ ਰਹੇ। ਵਪਾਰੀਆਂ ਅਤੇ ਦੁਕਾਨਦਾਰਾਂ ਨੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ ਪੂਰਾ ਸਮਰਥਨ ਕਰਦੇ ਹੋਏ ਆਪਣੇ ਅਦਾਰੇ ਬੰਦ ਰੱਖੇ। ਯੂਨੀਅਨ ਆਗੂਆਂ ਨੇ ਕਿਹਾ ਕਿ ਸਫ਼ਾਈ ਮੁਲਾਜ਼ਮ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਹਨ। ਇਸ ਦੌਰਾਨ ਬਰਨਾਲਾ ਵਿੱਚ ਹੋਈ ਲਾਠੀਚਾਰਜ ਦੀ ਘਟਨਾ ਨੇ ਮਜ਼ਦੂਰਾਂ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਹੈ। ਸੂਬਾ ਪ੍ਰਧਾਨ ਗੋਪਾਲ ਥਾਪਰ ਨੇ ਕਿਹਾ ਕਿ ਅੰਦੋਲਨ ਅਤੇ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਜਲਦੀ ਹੀ ਸਕਾਰਾਤਮਕ ਫੈਸਲਾ ਲਵੇ। ਬੰਦ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਰਿਹਾ ਅਤੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਸਿਹਤ ਸੇਵਾ ਸੰਸਥਾਵਾਂ ਖੁੱਲ੍ਹੀਆਂ ਰਹਿਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਕਾਂਗਰਸੀ ਆਗੂਆਂ ਨੇ ਬੰਦ ਨੂੰ ਦਿੱਤਾ ਸਮਰਥਨ ਅੱਜ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਸਰਕਾਰ ਅਤੇ ਡੀਐੱਸਪੀ ਬਰਨਾਲਾ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਦਿੱਤੇ ਗਏ ਬੰਦ ਦੇ ਸਮਰਥਨ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਆਪਣਾ ਸਮਰਥਨ ਪ੍ਰਗਟ ਕੀਤਾ। ਕਾਂਗਰਸੀ ਆਗੂਆਂ ਨੇ ਨਗਰ ਨਿਗਮ ਮੁਲਾਜ਼ਮਾਂ ਦੇ ਸੰਘਰਸ਼ ਨੂੰ ਆਪਣਾ ਪੂਰਾ ਸਮਰਥਨ ਦਿੰਦਿਆਂ ਲਾਠੀਚਾਰਜ ਦੀ ਨਿਖੇਧੀ ਕੀਤੀ ਅਤੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਮੰਨਣ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ, ਯੂਥ ਪ੍ਰਧਾਨ ਨਵਜੋਤ ਸਿੰਘ ਮਾਹਲ, ਅਨਮੋਲ ਸ਼ਰਮਾ, ਪ੍ਰਵੀਨ ਜੋਸ਼ੀ, ਵਿਜੈ ਛਾਬੜਾ, ਰਾਜਬੀਰ ਬਾਵਾ, ਬਲਵੀਰ ਡੀਸੀ, ਬਲਵੀਰ ਬੀਰਾ, ਸਿਮਰਨਜੀਤ ਸਿੰਘ ਮਾਹਲ, ਤਰਸੇਮ ਲਾਲ, ਰਾਜਿੰਦਰ ਸਿੰਘ ਪਾਲਾ ਵਾਲੀਆਂ, ਬਲਜੀਤ ਸਿੰਘ ਕਾਲਾ, ਵਿਕਾਸ ਸ਼ਰਮਾ ਵਿੱਕੀ, ਲੱਕੀ ਮੁਹੱਬਤ ਨਗਰ, ਹਰਪ੍ਰੀਤ ਸਿੰਘ, ਪ੍ਰੇਮ ਅਟਵਾਲ, ਗੁਰਪਾਲ ਬਿੱਲਾ, ਜਗਦੀਸ਼ ਸਿੰਘ ਜੱਗੀ, ਮਾਸਟਰ ਤਰਸੇਮ ਲਾਲ, ਗੁਰਸ਼ਰਨ ਸਿੰਘ, ਕੁਲਦੀਪ ਲਾਹੌਰੀਆ, ਕੁਲਦੀਪ ਸਿੰਘ (ਐੱਮਸੀ), ਕਾਲੂ ਵਾਲੀਆ, ਮਨਮੋਹਨ ਸਿੰਘ ਬਾਜਵਾ, ਮਿੰਟੂ ਕੁਮਾਰ, ਜਸਵੰਤ ਸਿੰਘ ਸਰਪੰਚ (ਤਲਵੰਡੀ ਮਹਿਮਾ), ਮਲਕੀਤ ਸਿੰਘ ਉਪ ਚੇਅਰਮੈਨ ਬਲਾਕ ਸੰਮਤੀ ਕਪੂਰਥਲਾ, ਨਰੈਣ ਵਸ਼ਿਸ਼ਟ, ਜਤਿਨ ਸ਼ਰਮਾ, ਅਸ਼ਵਨੀ ਰਾਜਪੂਤ, ਜਤਿਨ ਪ੍ਰਭਾਕਰ, ਸਾਹਿਲ ਬਮੋਟਰਾ ਸਮੇਤ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਰਹੇ।