.32 ਬੋਰ ਦੇ ਪਿਸਟਲ ਤੇ ਸਾਢੇ 5 ਲੱਖ ਦੀ ਡਰੱਗ ਮਨੀ ਸਮੇਤ 3 ਕਾਬੂ ਸੀ.ਆਈ.ਸਟਾਫ ਕਪੂਰਥਲਾ ਵਲੋਂ .32 ਬੋਰ ਕੰਟਰੀ ਮੇਡ ਪਿਸਟਲ
Publish Date: Mon, 07 Sep 2026 09:15 PM (IST)
Updated Date: Mon, 07 Sep 2026 09:16 PM (IST)
20 ਗ੍ਰਾਮ ਹੈਰੋਇਨ ਵੀ ਬਰਾਮਦ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਸੀਆਈਸਟਾਫ ਕਪੂਰਥਲਾ ਵੱਲੋਂ ਇੱਕ .32 ਬੋਰ ਕੰਟਰੀ ਮੇਡ ਪਿਸਟਲ, 20 ਗ੍ਰਾਮ ਹੈਰੋਇਨ ਤੇ 5 ਲੱਖ 55 ਹਜ਼ਾਰ ਡਰੱਗ ਮਨੀ ਸਮੇਤ 3 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਗਿੱਲ ਪੀਪੀਐੱਸ ਨੇ ਦੱਸਿਆ ਕਿ ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ ਸੁੱਖਪਾਲ ਸਿੰਘ ਰੰਧਾਵਾ, ਪੀਪੀਐੱਸ ਡੀਐੱਸਪੀ (ਡਿਟੈਕਟਿਵ) ਕਪੂਰਥਲਾ ਤੇ ਐੱਸਆਈ ਰਮਨ ਕੁਮਾਰ ਇੰਚਾਰਜ ਸੀਆਈਏ ਸਟਾਫ ਕਪੂਰਥਲਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਤਹਿਤ ਕਾਰਵਾਈ ਕਰਦਿਆ ਹੋਇਆਂ ਉਨ੍ਹਾਂ ਇੱਕ .32 ਬੋਰ ਕੰਟਰੀ ਮੇਡ ਪਿਸਟਲ, 20 ਗ੍ਰਾਮ ਹੈਰੋਇਨ ਤੇ 5 ਲੱਖ 55 ਹਜ਼ਾਰ ਡਰੱਗ ਮਨੀ ਸਮੇਤ 3 ਨੌਜਵਾਨਾ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਏਐੱਸਆਈ ਬਲਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਅੱਡਾ ਦੀਪੇਵਾਲ ਨਜ਼ਦੀਕ ਇਕ ਗੱਡੀ ਮਾਰਕਾ ਆਈ-20 ਬਿਨਾਂ ਨੰਬਰੀ, ਰੰਗ ਚਿੱਟਾ ਵਿੱਚੋਂ ਦੋ ਨੌਜਵਾਨਾਂ ਅਕਾਸ਼ਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਤੇ ਅਜੈ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਮੋਹਨ ਕੇ ਉਤਾੜ ਥਾਣਾ ਗੁਰੁ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਤੇ 5,50,000/- ਰੁਪਏ ਭਾਰਤੀ ਕਰੰਸੀ ਨੋਟ ਡਰੱਗ ਮਨੀ ਬਰਾਮਦ ਕੀਤੀ। ਇਸ ਸੰਬੰਧੀ ਮੁਕੱਦਮਾ ਨੰਬਰ 192 ਐੱਨਡੀਪੀਐੱਸ ਐਕਟ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ 6 ਸਤੰਬਰ ਨੂੰ ਹੀ ਏਐੱਸਆਈ ਜਸਬੀਰ ਸਿੰਘ ਸੀਆਈਏ ਸਟਾਫ ਕਪੂਰਥਲਾ ਵੱਲੋਂ ਮੁਖਬਰ ਖਾਸ ਦੀ ਇਤਲਾਹ ’ਤੇ ਪਿੰਡ ਤਲਵੰਡੀ ਮਹਿਮਾ ਤੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਪਿਸਟਲ ਬਰਾਮਦ ਕੀਤਾ ਤੇ ਮੁਕੱਦਮਾ ਨੰਬਰ 224 ਅਸਲਾ ਐਕਟ ਤਹਿਤ ਥਾਣਾ ਸਦਰ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।