ਕਾਲਾ਼ ਸੰਘਿਆਂ ਪੁਲਿਸ ਨੇ ਗੁੰਮ ਹੋਈ ਗੱਡੀ ਲੱਭੀ
ਕਾਲਾ਼ ਸੰਘਿਆਂ ਪੁਲਿਸ ਨੇ ਗੁੰਮ ਹੋਈ ਗੱਡੀ ਲੱਭ ਕੇ ਕੀਤੀ ਵਾਰਸਾਂ ਹਵਾਲੇ
Publish Date: Sun, 11 Oct 2026 07:41 PM (IST)
Updated Date: Sun, 11 Oct 2026 07:44 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਥਾਣਾ ਸਦਰ ਕਪੂਰਥਲਾ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੀ ਪੁਲਿਸ ਨੇ ਪਿਛਲੇ ਦਿਨੀਂ ਗੁੰਮ ਹੋਈ ਟਾਟਾ 207 ਗੱਡੀ ਲੱਭ ਕੇ ਗੱਡੀ ਮਾਲਕ ਹਵਾਲੇ ਕੀਤੀ। ਇਸ ਸਬੰਧੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਪਿੰਡ ਵਰਿਆਹਾਂ ਦੋਨਾਂ ਤੋਂ ਸਨੀ ਲੋਟੀਆ ਪੁੱਤਰ ਅਮਰਜੀਤ ਸਿੰਘ ਵਾਸੀ ਵਰਿਆਹ ਦੋਨਾਂ ਦੀ ਗੱਡੀ ਟਾਟਾ 207 ਨੰਬਰ ਪੀਬੀ 10 ਡੀਸੀ 3779 ਗੁੰਮ ਹੋਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਡੀਐੱਸਪੀ ਸਬ-ਡਿਵੀਜ਼ਨ ਡਾ. ਸ਼ੀਤਲ ਸਿੰਘ ਤੇ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਟੀਮਾਂ ਬਣਾ ਕੇ ਗੱਡੀ ਦੀ ਭਾਲ਼ ਕਰਕੇ ਇਲਾਕੇ ਦੇ ਵੱਖ-ਵੱਖ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਰਾਏਕੋਟ ਤੱਕ ਚੈਕਿੰਗ ਕੀਤੀ ਗਈ ਸੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਦੌਰਾਨ ਨਾਕੇਬੰਦੀ ਵੀ ਕੀਤੀ ਗਈ ਸੀ ਤੇ ਪੁਲਿਸ ਦੀ ਮੁਸਤੈਦੀ ਤੇ ਨਾਕੇਬੰਦੀ ਕਾਰਨ ਸ਼ਰਾਰਤੀ ਅਨਸਰ ਇਲਾਕੇ ਵਿੱਚ ਗੱਡੀ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੱਡੀ ਬਰਾਮਦ ਕਰਕੇ ਗੱਡੀ ਦੇ ਮਾਲਕਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਤਫਤੀਸ਼ ਜਾਰੀ ਹੈ।