- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲ਼ਾ ਸੰਘਿਆਂ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦਾ ਇਕ ਹੋਰ ਮੈਂਬਰ ਕਾਬੂ, ਕੱਲ੍ਹ 3 ਮੈਂਬਰਾਂ ਨੂੰ ਕੀਤਾ ਸੀ ਗ੍ਰਿਫ਼ਤਾਰ

--ਆਪਣੇ ਘਰ ’ਚ ਵੀ ਕੀਤੀ ਸੀ ਚੋਰੀ, ਘਰ ਦਿਆਂ ਨੇ ਕੱਢ ਦਿੱਤਾ ਸੀ
--ਕੱਲ੍ਹ 3 ਮੈਂਬਰਾਂ ਨੂੰ ਕੀਤਾ ਸੀ ਗ੍ਰਿਫ਼ਤਾਰ, ਹੋਰ ਖੁਲਾਸੇ ਹੋਣ ਦੀ ਉਮੀਦ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆਂ : ਕਪੂਰਥਲਾ ਦੇ ਕਾਲਾ ਸੰਘਿਆਂ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਿਚਕਾਰ ਪੁਲਿਸ ਵੱਲੋਂ ਪਿਛਲੇ ਦਿਨੀਂ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਬੀਤੇ ਕੱਲ੍ਹ ਇਲਾਕੇ ਵਿੱਚ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਸਕੇ ਭਰਾਵਾਂ ਸਮੇਤ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸੇ ਗਿਰੋਹ ਦੇ ਇਕ ਹੋਰ ਮੈਂਬਰ ਦੀ ਭਾਲ਼ ਦੀ ਗੱਲ ਕਹੀ ਸੀ ਤੇ ਅੱਜ ਕਾਲਾ ਸੰਘਿਆਂ ਪੁਲਿਸ ਵੱਲੋਂ ਇਸ ਗਿਰੋਹ ਦੇ ਉਸ ਮੈਂਬਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਕਪੂਰਥਲਾ ਦੇ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਪੱਡਾ ਤੇ ਪੁਲਿਸ ਚੌਂਕੀ ਕਾਲਾ਼ ਸੰਘਿਆਂ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਚਲ ਰਹੀ ਤਫਤੀਸ਼ ਦੇ ਫਲਸਰੂਪ ਕਾਲਾ ਸੰਘਿਆਂ ’ਚ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁੱਡੂ ਪੁੱਤਰ ਊਧੇ ਮੰਡਲ ਵਾਸੀ ਆਲਮਗੀਰ (ਕਾਲਾ ਸੰਘਿਆਂ) ਵਜੋਂ ਹੋਈ। ਇਸ ਵਿਅਕਤੀ ਨੇ ਮੰਨਿਆ ਕਿ ਇਹ ਆਪਣੇ ਗਿਰੋਹ ਲਈ ਰੈਕੀ ਕਰਦਾ ਸੀ ਤੇ ਇਸ ਨੇ ਬਾਬਾ ਕਾਹਨ ਦਾਸ ਵਿਖੇ ਸ਼ਰਧਾਲੂਆਂ ਵੱਲੋਂ ਚੜਾਏ ਵਿਦੇਸ਼ੀ ਕਰੰਸੀ ਦੇ ਹਾਰ ਸਮੇਤ ਹੋਰ ਚੋਰੀਆਂ ਕੀਤੀਆਂ ਸਨ। ਥਾਣਾ ਮੁਖੀ ਤੇ ਚੌਂਕੀ ਇੰਚਾਰਜ ਨੇ ਕਿਹਾ ਕਿ ਇਸ ਨੇ ਆਪਣੇ ਘਰ ਵਿੱਚ ਵੀ ਚੋਰੀ ਕੀਤੀ ਸੀ, ਜਿਸ ਕਰਕੇ ਇਸ ਦੇ ਘਰਦਿਆਂ ਨੇ ਇਸ ਨੂੰ ਘਰੋਂ ਕੱਢਿਆ ਹੋਇਆ ਸੀ। ਕਾਬੂ ਕੀਤੇ ਵਿਅਕਤੀ ਤੇ ਚੋਰੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 222 ਦਰਜ ਕੀਤਾ ਗਿਆ ਹੈ ਤੇ ਇਸ ਤੋਂ ਹੋਰ ਚੋਰੀਆਂ ਦੇ ਖੁਲਾਸੇ ਹੋਣ ਦੀ ਉਮੀਦ ਹੈ।