ਕਾਲਾ ਸੰਘਿਆਂ ’ਚ ਹੈਰੋਇਨ ਸਣੇ ਇਕ ਕਾਬੂ ਕਾਲਾ ਸੰਘਿਆਂ ਪੁਲਿਸ ਨੇ 6.10 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਨੂੰ ਕੀਤਾ ਕਾਬੂ
Publish Date: Thu, 19 Nov 2026 09:27 PM (IST)
Updated Date: Thu, 19 Nov 2026 09:30 PM (IST)
ਪਿੰਡ ਸੁੰਨੜਵਾਲ ਤੋਂ ਮੋਟਰਾਂ ਦੀਆਂ ਚੋਰੀ ਕੀਤੀਆਂ ਤਾਰਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਪੂਰਥਲਾ ਦੇ ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਂਕੀ ਕਾਲਾ ਸੰਘਿਆਂ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਥਾਨਕ ਕਸਬੇ ਤੋਂ ਹੈਰੋਇਨ ਸਮੇਤ ਇਕ ਵਿਅਕਤੀ ਤੇ ਇਕ ਹੋਰ ਨੌਜਵਾਨ ਜੋ ਮੋਟਰਾਂ ਤੋਂ ਤਾਰਾਂ ਚੋਰੀ ਕਰਦਾ ਸੀ ਨੂੰ ਵੀ ਚੋਰੀ ਦੀਆਂ ਤਾਰਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੈਂ ਤੇ ਏਐੱਸਆਈ ਬਲਵੰਤ ਸਿੰਘ, ਸਿਪਾਹੀ ਚਰਨਜੀਤ ਸਿੰਘ, ਸਿਪਾਹੀ ਦੇਵ ਰਾਜ ਗਸ਼ਤ ਦੌਰਾਨ ਕਾਲਾ ਸੰਘਿਆ ਤੋਂ ਪਿੰਡ ਸੰਧੂ ਚੱਠਾ ਵੱਲ ਨੂੰ ਜਾ ਰਹੇ ਸੀ ਕਿ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਪਲਾਸਟਿਕ ਦਾ ਮੋਮੀ ਲਿਫਾਫਾ ਕੱਢ ਕੇ ਸੁੱਟ ਦਿੱਤਾ ਤੇ ਖਿਸਕਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਕਾਸ਼ੀ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਸੰਧੂ ਚੱਠਾ ਉਮਰ ਕਰੀਬ 25 ਸਾਲ ਦੱਸਿਆ। ਅਕਾਸ਼ਦੀਪ ਨੇ ਦੱਸਿਆ ਕਿ ਉਸ ਵੱਲੋ ਸੁੱਟੇ ਲਿਫਾਫ਼ੇ ਵਿੱਚ ਹੈਰੋਇਨ ਹੈ ਜੋ ਉਹ ਪੀਦਾ ਵੀ ਹੈ ਤੇ ਵੇਚਦਾ ਵੀ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ 6.10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੁੰਨੜਵਾਲ ਤੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਗੁੱਜਰ ਭਾਈਚਾਰੇ ਦੇ ਮੁਹੰਮਦ ਸ਼ਰੀਫ਼ ਉਰਫ਼ ਮਾਹੋ ਪੁੱਤਰ ਬੀਰੂ ਦੀਨ ਵਾਸੀ ਸੁੰਨੜਵਾਲ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਚੋਰੀ ਦੀਆਂ ਤਾਰਾਂ ਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ। ਮੁਹੰਮਦ ਸ਼ਰੀਫ਼ ਨੇ ਮੰਨਿਆ ਕਿ ਉਹ ਤਾਰਾਂ ਚੋਰੀ ਕਰਕੇ ਪਿਛਲੇ ਦਿਨੀਂ ਫ਼ੜੇ ਕਬਾੜੀਆਂ ਨੂੰ ਵੇਚਦਾ ਸੀ।