ਜੈਸਮੀਨ ਨੂੰ ਇਟਲੀ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਵੰਡੀ ਮਿਠਾਈ ਸੁੰਨੜਵਾਲ ਦੀ ਜੈਸਮੀਨ ਕੌਰ ਨੂੰ ਇਟਲੀ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਇਲਾਕੇ "ਚ ਖੁਸ਼ੀ, ਵੰਡੀਆਂ ਮਿਠਾਈਆਂ
Publish Date: Sat, 31 Oct 2026 08:29 PM (IST)
Updated Date: Sat, 31 Oct 2026 08:31 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਆਪਣੀ ਨਿਵੇਕਲੀ ਤੇ ਖਾਸ ਪਹਿਚਾਣ ਬਣਾ ਕੇ ਦੁਨੀਆ ’ਤੇ ਧਾਕ ਜਮਾਈ। ਇਸੇ ਪਿਰਤ ਨੂੰ ਅੱਗੇ ਤੌਰਦਿਆਂ ਪਿਛਲੇ ਦਿਨੀਂ ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਸੁੰਨੜ ਦੀ ਪੋਤਰੀ ਤੇ ਪਿਤਾ ਜਸਵੰਤ ਸਿੰਘ ਸੁੰਨੜ ਤੇ ਮਾਤਾ ਮਨਜੀਤ ਕੌਰ ਸੁੰਨੜ ਦੀ ਧੀ ਜੈਸਮੀਨ ਕੌਰ ਸੁੰਨੜ ਨੇ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਪਾਸੋਂ ਵਿਸ਼ੇਸ਼ ਸਨਮਾਨ ਹਾਸਲ ਕਰ ਕੇ ਇਲਾਕੇ ਦੇ ਨਾਲ਼-ਨਾਲ਼ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਕਪੂਰਥਲਾ ਵਿੱਚ ਚੁਫੇਰੇ ਚਰਚਾ ਹੈ ਤੇ ਜੈਸਮੀਨ ਦੇ ਪਿੰਡ ਸੁੰਨੜਵਾਲ ਤੇ ਨਾਨਕੇ ਪਿੰਡ ਭਾਣੋਲੰਗਾ (ਕਪੂਰਥਲਾ) ਦੇ ਪਰਿਵਾਰਾਂ ਤੇ ਹੋਰ ਲੋਕਾਂ ਵਿੱਚ ਖੁ਼ਸ਼ੀ ਦਾ ਮਹੌਲ ਹੈ ਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਪ੍ਰਾਪਤੀ ਸੁੰਨੜਵਾਲ ਵਿਖੇ ਜਸਵੰਤ ਸਿੰਘ ਸੁੰਨੜ ਦੇ ਗ੍ਰਹਿ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸੁੰਨੜਵਾਲ ਦੇ ਸਰਪੰਚ ਦੇ ਪਤੀ ਤੇ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਜੈਸਮੀਨ ਕੌਰ ਦੀ ਪ੍ਰਾਪਤੀ ਦੇ ਸਾਨੂੰ ਮਾਣ ਹੈ। ਇਸ ਮੌਕੇ ਜੈਸਮੀਨ ਦੇ ਮਾਮਾ ਮਨਜੀਤ ਸਿੰਘ ਚਾਹਲ, ਯੂਥ ਆਗੂ ਮਨਦੀਪ ਸਿੰਘ ਸੁੰਨੜ, ਕਿਸਾਨ ਆਗੂ ਬਿੰਦੂ ਸੁੰਨੜ, ਸਰਪੰਚ ਜਸਵੰਤ ਸਿੰਘ ਜੱਸਾ ਚਾਹਲ, ਸੋਨੀ ਗਿੱਲ, ਰਘਵੀਰ ਸਿੰਘ ਚਾਹਲ, ਸਰਬਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਭਾਣੋਲੰਗਾ, ਜਸਵੰਤ ਸਿੰਘ ਗਿੱਲ, ਦੇਬੀ ਸੁੰਨੜ (ਪ੍ਰਧਾਨ ਸਪੋਰਟਸ ਕਲੱਬ), ਮੰਗੀ ਭਾਣੋਲੱਗਾ, ਲੱਖੀ ਗਿੱਲ, ਦੇਬੀ ਸੁੰਨੜ, ਜਗਤਾਰ ਸਿੰਘ ਬਾਬਾ ਭਾਣੋਲੰਗਾ, ਕਮਲਜੀਤ ਕੌਰ (ਸਾਬਕਾ ਪੰਚ) ਤੇ ਹੋਰ ਬੀਬੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ।