ਕਿਸਾਨਾਂ ਦੀ ਹੋ ਰਹੀ ਲੁੱਟ ਵੱਲ ਸਰਕਾਰ ਧਿਆਨ ਦੇਵੇ : ਜੱਟ ਸਭਾ ਜੱਟ ਸਭਾ ਵੱਲੋਂ ਮਹੀਨਾਵਾਰ ਮੀਟਿੰਗ ਦਾ ਆਯੋਜਨ
Publish Date: Sat, 03 Oct 2026 08:29 PM (IST)
Updated Date: Sat, 03 Oct 2026 08:31 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਜੱਟ ਸਭਾ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ ਦੀ ਸਰਪ੍ਰਸਤੀ ਹੇਠ ਸੁਲਤਾਨਪੁਰ ਲੋਧੀ ਵਿਖੇ ਹੋਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਮਤੇ ਪਾਸ ਕੀਤੇ । ਮਤਿਆਂ ਦੌਰਾਨ ਕੇਂਦਰ ਸਰਕਾਰ ਵੱਲੋਂ ਜੋ ਕਣਕ ਦੀ ਫਸਲ ’ਤੇ 25 ਰੁਪਏ ਮੁੱਲ ਵਧਾਇਆ ਗਿਆ, ਉਸਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਿਆ। ਆਗੂਆਂ ਨੇ ਕਿਹਾ ਕਿ ਕਣਕ ਦੀ ਫਸਲ ’ਤੇ ਕੀਤਾ ਗਿਆ ਇਹ ਵਾਧਾ ਬਹੁਤ ਘੱਟ ਹੈ ਕਿਉਂਕਿ ਫਸਲ ਦੀ ਬਿਜਾਈ ਸਬੰਧੀ ਖਰਚੇ ਬਹੁਤ ਵੱਧ ਗਏ ਹਨ, ਇਸ ਲਈ ਕੇਂਦਰ ਸਰਕਾਰ ਨੂੰ ਇਸ ਦੇ ਮੁੱਲ ਵਿੱਚ ਹੋਰ ਵਾਧਾ ਕਰਨ ਲਈ ਗੌਰ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਝੋਨੇ ਦੀ ਫਸਲ ਜੋ ਕਿ ਲਗਭਗ ਪਿਛਲੇ 20 ਦਿਨਾਂ ਤੋਂ ਮੰਡੀ ਵਿੱਚ ਆ ਰਹੀ ਹੈ, ਉਹ 200 ਰੁਪਏ ਤੋਂ ਲੈ ਕੇ 300 ਰੁਪਏ ਤੱਕ ਘੱਟ ਰੇਟ ਵਿੱਚ ਵਿਕ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ। ਕਿਸਾਨਾਂ ਦੀ ਹੋ ਰਹੀ ਇਸ ਲੁੱਟ ਸਬੰਧੀ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਆਗੂਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਜੋ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਨਾਲ ਕਿਸਾਨਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਇਸ ਮੌਕੇ ਪੰਜਾਬ ਪੱਧਰ ’ਤੇ ਜਨਰਲ ਕਮਿਸ਼ਨ ਬਣਾਉਣ ਵਾਸਤੇ ਸੰਘਰਸ਼ ਕਰ ਰਹੀਆਂ ਸਮੂਹ ਜਥੇਬੰਦੀਆਂ ਦੀ ਹਮਾਇਤ ਕੀਤੀ ਗਈ ਤੇ ਸਰਕਾਰ ਪਾਸੋਂ ਜਨਰਲ ਕਮਿਸ਼ਨ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਸੰਤੋਖ ਸਿੰਘ ਸਰਪ੍ਰਸਤ, ਮਹਿੰਦਰ ਸਿੰਘ ਪ੍ਰਧਾਨ, ਨਿਰਮਲ ਸਿੰਘ, ਮਹਿੰਦਰਪਾਲ ਸਿੰਘ ਮਹੱਬਲੀਪੁਰ, ਹਜ਼ਾਰਾ ਸਿੰਘ, ਭਜਨ ਸਿੰਘ ਭਾਗੋ ਰਾਈਆਂ, ਜਗਜੀਤ ਸਿੰਘ ਭਾਗੋ ਰਾਈਆਂ, ਕੁਲਦੀਪ ਸਿੰਘ ਸਾਂਗਰਾ, ਨੰਬਰਦਾਰ ਯੂਨੀਅਨ ਪ੍ਰਧਾਨ ਸਾਹਿਬ ਸਿੰਘ ਭੁੱਲਰ, ਜ਼ਿਲ੍ਹਾ ਵਾਈਸ ਪ੍ਰਧਾਨ ਮੰਗਲ ਸਿੰਘ ਭੱਟੀ, ਅਮਰਜੀਤ ਸਿੰਘ ਫੌਜੀ ਕਲੋਨੀ, ਸ਼ਿੰਦਰ ਸਿੰਘ ਸਰਪੰਚ ਬੂਸੋਵਾਲ, ਫੌਜੀ ਸੁਰਿੰਦਰ ਸਿੰਘ ਬੂਸੋਵਾਲ, ਬਲਵੰਤ ਸਿੰਘ ਬੂਸੋਵਾਲ, ਸੁਖਵਿੰਦਰ ਸਿੰਘ ਬੋਲਾ, ਵਿਰਸਾ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਬੰਬ, ਹੀਰਾ ਸਿੰਘ ਨੰਬਰਦਾਰ ਸ਼ੇਖ ਮਾਂਗਾ ,ਨਿਰਮਲ ਸਿੰਘ ਨੰਬਰਦਾਰ ਸ਼ੇਖ ਮਾਂਗਾ ,ਕੁਲਦੀਪ ਸਿੰਘ ਸਰਪੰਚ ਸਰੂਪਵਾਲ, ਹਰਜੀਤ ਸਿੰਘ ਸੁਲਤਾਨਪੁਰ ਲੋਧੀ ,ਤੀਰਥ ਸਿੰਘ ਪਹਿਲਵਾਨ ਨਸੀਰੇਵਾਲ ,ਮਲਕੀਤ ਸਿੰਘ ਮਹੱਬਲੀਪੁਰ, ਜੱਸਾ ਸਿੰਘ ਆਹਲੀ ਕਲਾਂ, ਸਰੂਪ ਸਿੰਘ ਆਹਲੀ ਖੁਰਦ, ਰੇਸ਼ਮ ਸਿੰਘ ਬਿਧੀਪੁਰ, ਵਿਜੇ ਕੁਮਾਰ, ਨੰਬਰਦਾਰ ਮੁਖਤਿਆਰ ਸਿੰਘ ਬਾਊਪੁਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਜੱਟ ਸਭਾ ਦੇ ਮੈਂਬਰ ਹਾਜ਼ਰ ਸਨ।