ਜਥੇਦਾਰ ਬਲਜਿੰਦਰ ਸਿੰਘ ਠੇਕੇਦਾਰ ਸਨਮਾਨਿਤ
ਜਥੇਦਾਰ ਬਲਜਿੰਦਰ ਸਿੰਘ ਠੇਕੇਦਾਰ ਸਨਮਾਨਿਤ
Publish Date: Thu, 02 Apr 2026 08:11 PM (IST)
Updated Date: Thu, 02 Apr 2026 08:13 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਫਗਵਾੜਾ ਦੇ ਜੁਝਾਰੂ ਆਗੂ ਜਥੇਦਾਰ ਬਲਜਿੰਦਰ ਸਿੰਘ ਠੇਕੇਦਾਰ ਨੂੰ ਐੱਸਸੀ ਵਿੰਗ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਹੈ। ਵੱਖ-ਵੱਖ ਸਥਾਨਾਂ ’ਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਮਿਲੇ ਅਹੁਦੇ ਲਈ ਵਧਾਈ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਭਾਵੇਸ਼ਵਰੀ ਦੁਰਗਾ ਮੰਦਰ ਸੁਭਾਸ਼ ਨਗਰ ਗਲੀ ਨੰਬਰ ਚਾਰ ਫਗਵਾੜਾ ਦੇ ਮੁੱਖ ਪ੍ਰਬੰਧਕ ਭੁਪਿੰਦਰ ਸ਼ਰਮਾ ਸੋਨੂ ਪੰਡਿਤ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਵਤਾਰ ਸਿੰਘ, ਪੰਡਿਤ ਬਨਵਾਰੀ ਲਾਲ, ਪਰਵੇਸ਼ ਸੂਦ, ਰਣਜੀਤ ਸਿੰਘ ਸੰਦਲ ਮੰਗਾ, ਪਰਮਿੰਦਰ ਸਿੰਘ ਜੰਡੂ, ਅਮਨਦੀਪ ਸਿੰਘ, ਮਨੀ ਆਨੰਦ ਆਦਿ ਹਾਜ਼ਰ ਸਨ। ਜਥੇਦਾਰ ਬਲਜਿੰਦਰ ਸਿੰਘ ਠੇਕੇਦਾਰ ਨੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।