ਜਪੁਜੀਤ ਨੇ ਕੌਮੀ ਪੱਧਰ 'ਤੇ ਜੈਵਲਿਨ 'ਚ ਜਿੱਤਿਆ ਸਿਲਵਰ ਮੈਡਲ ਜਪੁਜੀਤ ਨੇ ਕੌਮੀ ਪੱਧਰ 'ਤੇ ਜੈਵਲਿਨ 'ਚ ਜਿੱਤਿਆ ਸਿਲਵਰ ਮੈਡਲ
Publish Date: Fri, 18 Sep 2026 09:54 PM (IST)
Updated Date: Fri, 18 Sep 2026 09:56 PM (IST)
ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਕੌਮਾਂਤਰੀ ਐਥਲੈਟਿਕਸ ਕੋਚ ਬਿਕਰਮ ਸਿੰਘ ਤੇ ਕੌਮਾਂਤਰੀ ਐਥਲੀਟ (ਡਿਸਕਸ ਥਰੋਅਰ) ਦੀ 14 ਸਾਲਾ ਐਥਲੀਟ ਪੁੱਤਰੀ ਜਗਜੀਤ ਕੌਰ ਨੇ ਦੇਹਰਾਦੂਨ ਵਿਖੇ ਹੋਈ ਸਬ-ਜੂਨੀਅਰ ਕੌਮੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਵੱਲੋਂ ਭਾਗ ਲੈਂਦੇ ਹੋਏ 38.37 ਮੀਟਰ ਜੈਵਲਿਨ ਥਰੋਅ ਸੁੱਟ ਕੇ ਜਿਲਵਰ ਮੈਡਲ ਹਾਸਲ ਕੀਤਾ। ਕਰਾਈਸਟ ਕਿੰਗ ਸਕੂਲ ਲੋਧੀ ਭੁਲਾਣਾ ਵਿਖੇ ਅੱਠਵੀਂ ਜਮਾਤ ਵਿਚ ਪੜ੍ਹਦੀ ਜਪੁਜੀਤ ਕੋਰ ਨੇ ਖਾਨਦਾਨੀ ਖੇਡ ਵਿਰਾਸਤ ਦੇ ਵਾਰਿਸ ਬਣਦਿਆਂ ਆਪਣੇ ਮਾਤਾ-ਪਿਤਾ ਦੀ ਅਗਵਾਈ ’ਚ ਜਿੱਥੇ ਸਬ ਜੂਨੀਅਰ ਵਰਗ ਵਿੱਚ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਦੋ ਵਾਰ ਗੋਲਡ ਮੈਡਲ ਜਿੱਤਿਆ, ਉਥੇ ਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕਰਕੇ ਜਿੱਥੇ ਆਪਣੇ ਸਕੂਲ ਦਾ ਨਾਂ ਚਮਕਾਇਆ ਹੈ, ਉੱਥੇ ਆਪਣੇ ਖੇਡ ਇਰਾਦਿਆਂ ਨੂੰ ਵੀ ਸਪਸ਼ਟ ਕੀਤਾ ਹੈ। ਐਥਲੀਟ ਜਪੁਜੀਤ ਕੌਰ ਦੀ ਇਸ ਮਾਣ ਮੱਤੀ ਪ੍ਰਾਪਤੀ ਤੋਂ ਖੁਸ਼ ਹੁੰਦੇ ਹੋਏ ਕਰਾਇਸਟ ਕਿੰਗ ਸਕੂਲ ਦੇ ਡਾਇਰੈਕਟਰ ਸ਼ਾਇਨ ਤੇ ਪ੍ਰਿੰਸੀਪਲ ਰੌਸਿਲੀ ਨੇ ਕਿਹਾ ਕਿ ਜਪੁਜੀਤ ਕੌਰ ਜਿੱਥੇ ਖੇਡ ਖੇਤਰ ਵਿਚ ਆਪਣੀ ਲਗਨ, ਮਿਹਨਤ ਤੇ ਹੌਂਸਲੇ ਸਦਕਾ ਵੱਡੀਆਂ ਪ੍ਰਾਪਤੀਆਂ ਕਰ ਰਹੀ ਹੈ,ਉੱਥੇ ਪੜ੍ਹਾਈ ਵਿੱਚ ਵੀ ਮੋਹਰਲੀ ਕਤਾਰ ਦੇ ਬੱਚਿਆਂ ਵਿੱਚ ਸਥਾਨ ਰੱਖਦੀ ਹੈ। ਐਥਲੀਟ ਜਪੁਜੀਤ ਕੌਰ ਦੇ ਪਿਤਾ ਕੌਮਾਂਤਰੀ ਐਥਲੈਟਿਕਸ ਕੋਚ ਬਿਕਰਮ ਸਿੰਘ ਨੇ ਦੱਸਿਆ ਕਿ ਸਾਡੇ ਘਰ ਪਰਿਵਾਰ ’ਚ ਖੇਡ ਵਾਤਾਵਰਨ ਹੋਣ ਕਰਕੇ ਬੇਟੀ ਖੇਡਾਂ ਤੇ ਪੜ੍ਹਾਈ ਨੂੰ ਬਰਾਬਰ ਸਥਾਨ ਦਿੰਦੀ ਹੋਈ ਆਪਣੇ ਟਾਇਮ ਟੇਬਲ ਨੂੰ ਸਮਰਪਿਤ ਰਹਿੰਦੀ ਹੈ। ਜਪੁਜੀਤ ਕੌਰ ਦੀ ਮਾਤਾ ਕੌਮਾਂਤਰੀ ਐਥਲੀਟ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਪਾਪਾ ਪ੍ਰਿੰਸੀਪਲ ਅਵਤਾਰ ਸਿੰਘ ਵੀ ਆਪਣੇ ਵਕਤ ਦੇ ਕੌਮਾਂਤਰੀ ਕਬੱਡੀ ਖਿਡਾਰੀ ਰਹੇ ਹਨ, ਸਾਨੂੰ ਖੁਸ਼ੀ ਹੈ ਕਿ ਸਾਡੀ ਤੀਸਰੀ ਪੀੜ੍ਹੀ ਨੇ ਵੀ ਖੇਡ ਮੈਦਾਨ ਵਿੱਚ ਦਸਤਕ ਦਿੰਦੇ ਹੋਏ ਆਪਣੀ ਖੇਡ ਪ੍ਰਤਿਭਾ ਨੂੰ ਪ੍ਰਗਟ ਕੀਤਾ। ਅਸੀਂ ਆਪਣੀ ਬੇਟੀ ਦੇ ਹਰ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗਾ।