ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਜਾਗਰਣ 17 ਨੂੰ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵਲੋਂ ਜਾਗਰਣ 17 ਨੂੰ
Publish Date: Tue, 13 Oct 2026 07:48 PM (IST)
Updated Date: Tue, 13 Oct 2026 07:50 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ ਸ਼ਿਵ ਮੰਦਿਰ ਉਂਕਾਰ ਨਗਰ ਫਗਵਾੜਾ ਵਿਖੇ 14ਵਾਂ ਵਿਸ਼ਾਲ ਮਹਾ ਭਗਵਤੀ ਦਾ ਜਾਗਰਣ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਰਵਿੰਦਰ ਗੁਪਤਾ, ਸਮਰ ਗੁਪਤਾ, ਡਾਕਟਰ ਪ੍ਰਮੋਦ, ਸ਼ਿਵ ਕੁਮਾਰ ਸਿੰਘ, ਅਮੇਰੀਕਨ ਸ਼ਰਮਾ, ਅਨਿਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14ਵਾਂ ਵਿਸ਼ਾਲ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਤੇ ਭੰਡਾਰਾ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਜਨ ਗਾਇਕ ਅਮਰਜੀਤ ਮੌਰਿਆ, ਅੰਮ੍ਰਿਤਾ ਗੌਤਮ ਬਿਹਾਰ, ਪ੍ਰੀਤੀ ਪ੍ਰਕਾਸ਼ ਦਿੱਲੀ ਉਚੇਚੇ ਤੌਰ ’ਤੇ ਪਹੁੰਚ ਕੇ ਮਾਂ ਭਗਵਤੀ ਦੇ ਭਜਨਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਕਿਹਾ ਕਿ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੱਤਵਾਂ ਦੁਸ਼ਹਿਰਾ ਉਤਸਵ ਉਂਕਾਰ ਨਗਰ ਫਗਵਾੜਾ ਵਿਖੇ 20 ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ ਤੇ ਐਸੋਸੀਏਸ਼ਨ ਵੱਲੋਂ ਛੱਠ ਪੂਜਾ ਦਾ ਤਿਉਹਾਰ 15 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇਸ ਮੌਕੇ ਦਇਆ ਰਾਮ ਠੇਕੇਦਾਰ, ਰਾਜੂ ਸਿੰਘ, ਭੁਪਿੰਦਰ ਸਿੰਘ, ਬਲਵੀਰ ਠਾਕੁਰ, ਚਮਨ ਰਾਜ, ਰਮਨ ਸਿੰਘ, ਰਾਜੇਸ਼ ਕੁਮਾਰ ਸਮੇਤ ਸਮੂਹ ਮੈਂਬਰ ਹਾਜ਼ਰ ਸਨ।