ਸਾਫ਼ ਸਫ਼ਾਈ ’ਚ ਸਹਿਯੋਗ ਦੇਣ ਸ਼ਹਿਰ ਵਾਸੀ : ਬੰਗੜ ਸ਼ਹਿਰ ਦੇ ਹਰੇਕ ਨਾਗਰਿਕ ਦਾ ਫਰਜ਼ ਹੈ ਸਾਫ਼ ਸਫ਼ਾਈ ਵਿੱਚ ਸਹਿਯੋਗ ਦੇਣਾ : ਗੁਰਬਚਨ ਸਿੰਘ ਬੰਗੜ
Publish Date: Tue, 06 Oct 2026 08:41 PM (IST)
Updated Date: Tue, 06 Oct 2026 08:44 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੂਰੇ ਭਾਰਤ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਅਨੁਪਮ ਕਲੇਰ ਆਈ.ਏ.ਐੱਸ. ਕਮਿਸ਼ਨਰ ਕਾਰਪੋਰੇਸ਼ਨ ਕਪੂਰਥਲਾ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ 2026 ਮੁਹਿੰਮ ਸ਼ਹਿਰ ਵਿਚ ਬਹੁਤ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ। ਮਨੁੱਖ ਦੇ ਸਰੀਰ ਅਤੇ ਜੀਵ ਜੰਤੂਆਂ ਤੇ ਪਲਾਸਟਿਕ ਨਾਲ ਹੋ ਰਹੇ ਨੁਕਸਾਨ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਕੀਤਾ ਜਾ ਰਿਹਾ ਹੈ। ਹਰ ਰੋਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਫ਼ਾਈ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀ ਹਨ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਵੱਛ ਭਾਰਤ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੁਲੀਅਤ ਕੀਤੀ ਜਾਵੇ। ਆਪਣੇ ਆਸ ਪਾਸ ਦੀ ਸਫ਼ਾਈ ਰੱਖਣਾ ਸਾਡਾ ਸਾਰਿਆਂ ਦਾ ਇਨਸਾਨੀਅਤ ਫਰਜ਼ ਬਣਦਾ ਹੈ। ਜਿੱਥੇ ਸਫ਼ਾਈ ਹੈਂ ਉੱਥੇ ਕਦੇ ਵੀ ਕੋਈ ਬਿਮਾਰੀ ਨਹੀਂ ਫ਼ੈਲ ਸਕਦੀ। ਉੱਘੇ ਸਮਾਜ ਸੇਵਕ ਵਾਤਾਵਰਨ ਪ੍ਰੇਮੀ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਲੋਂ ਅੱਜ ਮਾਲ ਰੋਡ ਕਪੂਰਥਲਾ ਤੇ ਇਸ ਲੜੀ ਤਹਿਤ ਸ਼ੁਰੂਆਤ ਕਰਵਾਈ ਗਈ। ਉਹਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਮਾਲ ਰੋਡ ਕਪੂਰਥਲਾ ਦੀ ਦਿੱਖ ਬਦਲਦੀ ਜ਼ਰੂਰ ਨਜ਼ਰ ਆਵੇਗੀ। ਇਸ ਦੌਰਾਨ ਪਬਲਿਕ ਦੇ ਸਹਿਯੋਗ ਨਾਲ ਸਜਾਵਟੀ ਪੌਦੇ ਵੀ ਲਗਾਏ ਜਾਣਗੇ। ਆਮ ਪਬਲਿਕ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਦ ਵੀ ਸੈਰ ਕਰਨ ਲਈ ਆਉਂਦੇ ਹੋ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਛਿਲਕੇ ਰੈਪਰ ਸੜਕਾਂ ਤੇ ਨਾ ਸੁੱਟੋ ਕੇਵਲ ਡਸਟਬਿਨ ਦਾ ਇਸਤੇਮਾਲ ਕਰੋ। ਇਸ ਮੌਕੇ ਗੁਰਸੇਵਕ ਸਿੰਘ, ਸੰਦੀਪ ਕੁਮਾਰ ਪ੍ਰੋਜੈਕਟ ਮੈਨੇਜਰ ਆਈ ਟੀ ਸੀ ਮਿਸ਼ਨ ਸੁਨਿਹਰਾ ਕਲ੍ਹ, ਆਰਤੀ ਕੋਹਲੀ, ਮਨਜੀਤ ਅਤੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਫਿਨਿਸ਼ ਸੁਸਾਇਟੀ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਅਨੇਕ ਰਾਮ ਮੱਟੂ ਸਮੇਤ ਹੋਰ ਸਟਾਫ਼ ਹਾਜ਼ਰ ਸੀ।