ਇਪਟਾ ਪੰਜਾਬ ਦੀ ਰਾਜ ਕਾਨਫਰੰਸ ਕਪੂਰਥਲਾ ’ਚ ਹੋਵੇਗੀ ਇਪਟਾ ਪੰਜਾਬ ਦੀ ਰਾਜ ਕਾਨਫਰੰਸ ਅਤੇ ਨਾਟਕ ਮੇਲਾ 26-27 ਸਤੰਬਰ ਨੂੰ ਕਪੂਰਥਲਾ ਵਿਖੇ; ਤਿਆਰੀਆਂ ਮੁਕੰਮਲ
Publish Date: Tue, 08 Sep 2026 10:27 PM (IST)
Updated Date: Tue, 08 Sep 2026 10:28 PM (IST)
ਨਾਟਕ ਮੇਲਾ 26-27 ਸਤੰਬਰ ਨੂੰ ਹੋਵੇਗਾ, ਤਿਆਰੀਆਂ ਮੁਕੰਮਲ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਕਪੂਰਥਲਾ ਅਤੇ ਇਪਟਾ ਆਰਸੀਐੱਫ ਕਪੂਰਥਲਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਇਪਟਾ ਪੰਜਾਬ ਦੀ ਚੇਅਰਪਰਸਨ ਤੇ ਪ੍ਰਸਿੱਧ ਗਾਇਕਾ ਡੌਲੀ ਗੁਲੇਰੀਆ ਜੀ ਦੇ ਜੀਵਨ ਸਾਥੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦੇ ਅਚਾਨਕ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ। ਹਾਜ਼ਰ ਸਾਥੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਉਪਰੰਤ ਮੀਟਿੰਗ ਵਿੱਚ 26 ਤੇ 27 ਸਤੰਬਰ 2026 ਨੂੰ ਕਪੂਰਥਲਾ ਵਿਖੇ ਹੋਣ ਵਾਲੀ ਇਪਟਾ ਪੰਜਾਬ ਦੀ ਰਾਜ ਕਾਨਫਰੰਸ ਤੇ ਲੋਕ ਹਿਤੈਸ਼ੀ ਸੱਭਿਆਚਾਰ, ਸੰਗੀਤ ਤੇ ਨਾਟਕ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਕਾਨਫਰੰਸ ਦੇ ਪਹਿਲੇ ਦਿਨ (26 ਸਤੰਬਰ) ਰਾਜ ਪੱਧਰੀ ਸੰਗਠਨਾਤਮਕ ਕਾਰਵਾਈ, ਰਿਪੋਰਟਾਂ ਤੇ ਵਿਚਾਰ-ਵਟਾਂਦਰਾ ਤੇ ਨਵੀਂ ਕਾਰਕਾਰਨੀ ਦੀ ਚੋਣ ਕੀਤੀ ਜਾਵੇਗੀ। 27 ਸਤੰਬਰ ਨੂੰ ਖੁੱਲ੍ਹਾ ਸੈਸ਼ਨ ਤੇ ਸ਼ਾਮ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਨਾਟਕ ਮੇਲਾ ਕਰਵਾਇਆ ਜਾਵੇਗਾ। ਇਸ ਮੇਲੇ ਵਿੱਚ ਅੰਮ੍ਰਿਤਸਰ, ਬਰਨਾਲਾ, ਫਗਵਾੜਾ ਤੇ ਜਲੰਧਰ ਦੀਆਂ ਨਾਮਵਰ ਰੰਗਮੰਚ ਟੀਮਾਂ ਵੱਲੋਂ ਨਾਟਕ ਤੇ ਨੁੱਕੜ ਨਾਟਕ ਪੇਸ਼ ਕੀਤੇ ਜਾਣਗੇ। ਸਮਾਗਮ ਨੂੰ ਸਫ਼ਲ ਬਣਾਉਣ ਲਈ ਸਟੇਜ, ਸਾਹਿਤ, ਕਲਾਕਾਰਾਂ ਦੇ ਰਹਿਣ ਤੇ ਪ੍ਰਚਾਰ-ਪ੍ਰਸਾਰ ਦੀਆਂ ਜ਼ਿੰਮੇਵਾਰੀਆਂ ਵੱਖ-ਵੱਖ ਮੈਂਬਰਾਂ ਨੂੰ ਸੌਂਪੀਆਂ ਗਈਆਂ ਹਨ। ਮੀਟਿੰਗ ਵਿੱਚ ਇਪਟਾ ਕਪੂਰਥਲਾ ਦੇ ਪੈਟਰਨ ਇੰਦਰਜੀਤ ਰੂਪੋਵਾਲੀ, ਜਸਪ੍ਰੀਤ ਕੌਰ (ਜ਼ਿਲ੍ਹਾ ਭਾਸ਼ਾ ਅਫ਼ਸਰ), ਪ੍ਰਧਾਨ ਡਾ. ਹਰਭਜਨ ਸਿੰਘ, ਜਨਰਲ ਸਕੱਤਰ ਸਵਰਾਜ ਕੌਰ, ਫਾਇਨੈਂਸ ਸਕੱਤਰ ਸਰਬਜੀਤ ਰੂਪੋਵਾਲੀ, ਵਾਈਸ ਪ੍ਰਧਾਨ ਕਸ਼ਮੀਰ ਬਜਰੋਰ, ਸਕੱਤਰ ਦੀਪਕ ਨਾਹਰ, ਆਰਗੇਨਾਈਜ਼ਿੰਗ ਸਕੱਤਰ ਨਰਿੰਦਰ ਨੀਤ ਤੇ ਆਂਚਲ, ਜੁਆਇੰਟ ਸਕੱਤਰ ਸ਼ਰਨਜੀਤ ਸਿੰਘ ਤੇ ਪਰਮਿੰਦਰ ਕੌਰ ਤੇ ਸਲਾਹਕਾਰ ਦਲਜੀਤ ਸਾਹੋਤਾ ਐਡਵੋਕੇਟ ਤੇ ਸ਼ਹਿਬਾਜ਼ ਖ਼ਾਨ ਹਾਜ਼ਰ ਸਨ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਅਨਮੋਲ ਰੂਪੋਵਾਲੀ, ਮੁਨੱਜ਼ਾ ਇਰਸ਼ਾਦ, ਯਸ਼ ਮਲਹਾਰ, ਸੋਨੀ, ਮੁਨੀਸ਼ ਬਹਿਲ ਤੇ ਇਪਟਾ ਆਰਸੀਐੱਫ ਕਪੂਰਥਲਾ ਦੇ ਪ੍ਰਧਾਨ ਜਸਪਾਲ ਸਿੰਘ ਚੌਹਾਨ, ਜਨਰਲ ਸਕੱਤਰ ਸ਼ਰਨਜੀਤ ਸੋਹਲ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਤੇ ਮੈਂਬਰ ਪੁਨੀਤ ਵਾਟਸ ਨੇ ਵੀ ਸ਼ਿਰਕਤ ਕੀਤੀ ਤੇ ਸਮਾਗਮ ਨੂੰ ਕਾਮਯਾਬ ਕਰਨ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਭਰੋਸਾ ਦਿੱਤਾ।