ਰਾਣਾ ਗੁਰਜੀਤ ਸਿੰਘ ਨੂੰ ਦਿੱਤਾ ਜਨਮ ਅਸ਼ਟਮੀ ਸਮਾਗਮਾਂ ਲਈ ਸੱਦਾ ਪੱਤਰ ਸ਼੍ਰੀ ਮਣੀ ਮਹੇਸ਼ ਸੇਵਾ ਮੰਡਲ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮਾਂ ਲਈ ਸੱਦਾ ਪੱਤਰ
Publish Date: Sat, 29 Aug 2026 06:46 PM (IST)
Updated Date: Sat, 29 Aug 2026 06:49 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਮਣੀ ਮਹੇਸ਼ ਸੇਵਾ ਮੰਡਲ ਕਪੂਰਥਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਅੱਜ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ। ਸੇਵਾ ਮੰਡਲ ਦੇ ਮੈਂਬਰਾਂ ਨੇ ਏਕਤਾ ਭਵਨ ਵਿਖੇ ਰਾਣਾ ਗੁਰਜੀਤ ਸਿੰਘ ਦੇ ਦਫ਼ਤਰ ਪਹੁੰਚ ਕੇ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਬੁੱਧਵਾਰ 2 ਸਤੰਬਰ ਨੂੰ ਸ਼ਾਮ 6 ਵਜੇ ਸ਼੍ਰੀ ਮਣੀ ਮਹੇਸ਼ ਮੰਦਿਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਸ਼ੁੱਕਰਵਾਰ, 4 ਸਤੰਬਰ ਨੂੰ ਸ਼੍ਰੀ ਮਣੀ ਮਹੇਸ਼ ਮੰਦਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਰਾਣਾ ਗੁਰਜੀਤ ਸਿੰਘ ਨੇ ਸੇਵਾ ਮੰਡਲ ਵੱਲੋਂ ਦਿੱਤੇ ਸੱਦੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਾਨੂੰ ਧਰਮ, ਸੱਚਾਈ, ਭਾਈਚਾਰੇ ਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਸਮੂਹ ਸੰਗਤ ਨੂੰ ਇਸ ਪਵਿੱਤਰ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਸ਼ੋਕ ਅਰੋੜਾ ਪ੍ਰਧਾਨ ਸ਼੍ਰੀ ਮਣੀ ਮਹੇਸ਼ ਮੰਦਰ, ਵਿਕਾਸ ਗੁਪਤਾ, ਕੁਲਦੀਪ ਸ਼ਰਮਾ, ਸੁਨੀਲ ਦੱਤਾ, ਅਨੀਲ ਬਹਿਲ, ਵਿਜੈ ਸ਼ਰਮਾ, ਜਤਿੰਦਰ ਬਹਿਲ, ਪ੍ਰਮੋਦ ਆਨੰਦ, ਤਰਲੋਕ ਭੋਲਾ, ਮੋਨੂ ਸ਼ਰਮਾ ਅਤੇ ਵਿਵੇਕ ਆਨੰਦ ਹਾਜ਼ਰ ਸਨ।