- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀ.ਟੀ.ਬੀ. ਸਕੂਲ ਵਿੱਚ ਇਨਵੈਸਟੀਚਰ ਸੈਰੇਮਨੀ ਕਰਵਾਈ

--ਰੁਦਰ ਨੂੰ ਹੈੱਡ ਬੁਆਏ ਤੇ ਹੰਸਿਕਾ ਨੂੰ ਹੈੱਡ ਗਰਲ ਦੀ ਜ਼ਿੰਮੇਵਾਰੀ ਸੌਂਪੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਜੀ.ਟੀ.ਬੀ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਮੈਂਨਜਡ ਬਾਏ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਵਿਦਿਆਰਥੀ ਕੌਂਸਲ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੀ ਸੰਸਥਾਪਕ ਸ੍ਰੀਮਤੀ ਕਮਲਾ ਸੈਣੀ, ਪਤਨੀ ਸਵਰਗੀ ਬਲਦੇਵ ਰਾਜ ਸੈਣੀ, ਮੈਨੇਜਿੰਗ ਡਾਇਰੈਕਟਰ ਸੁਰੇਸ਼ ਸੈਣੀ, ਮੈਡਮ ਨੀਰੂ ਸੈਣੀ, ਸਾਰਾਂਸ਼ ਸੈਣੀ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਸੇਠੀ ਅਤੇ ਕੋਆਰਡੀਨੇਟਰ ਪੰਕਜ ਬੇਰੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਰੁਦਰ ਨੂੰ ਹੈੱਡ ਬੁਆਏ ਅਤੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੰਸਿਕਾ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਰੂਪਿੰਦਰ ਸਿੰਘ ਅਤੇ ਸਰਬਜੋਤ ਕੌਰ ਨੂੰ ਅਨੁਸ਼ਾਸਨ ਇੰਚਾਰਜ, ਨਿਖਿਲ ਅਤੇ ਸਵਾਸਤਿਕਾ ਨੂੰ ਸਫ਼ਾਈ ਇੰਚਾਰਜ, ਸਾਰਥਿਕ ਅਤੇ ਜਸਵਿੰਦਰ ਕੌਰ ਨੂੰ ਗਤੀਵਿਧੀਆਂ ਇੰਚਾਰਜ ਅਤੇ ਬਿਪਜੀਤ ਸਿੰਘ ਅਤੇ ਮੇਹਨੂਰਪ੍ਰੀਤ ਕੌਰ ਨੂੰ ਖੇਡਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਹਰੇਕ ਜਮਾਤ ਵਿੱਚੋਂ ਵਿਦਿਆਰਥੀਆਂ ਨੂੰ ਮਾਨੀਟਰ ਨਿਯੁਕਤ ਕੀਤਾ ਗਿਆ। ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਸੈਸ਼ੇ ਪਹਿਨਾ ਕੇ ਅਤੇ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਸੇਠੀ ਨੇ ਨਿਯੁਕਤ ਕੀਤੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਲਗਨ ਅਤੇ ਅਨੁਸ਼ਾਸਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।