ਪ੍ਰਵਾਸੀ ਭਾਰਤੀ ਵੱਲੋਂ ਸਕੂਲ ਨੂੰ ਇਨਵਰਟਰ ਤੇ ਬੈਟਰੀ ਭੇਟ
ਪ੍ਰਵਾਸੀ ਭਾਰਤੀ ਪ੍ਰੋਫੈਸਰ ਕੁਲਵੰਤ ਸਿੰਘ ਦੁਆਰਾ ਨਵਾਂ ਠੱਟਾ ਸਕੂਲ ਨੂੰ ਇੰਨਵਰਟਰ ਤੇ ਬੈਟਰੀ ਭੇਂਟ
Publish Date: Sun, 18 Oct 2026 07:32 PM (IST)
Updated Date: Sun, 18 Oct 2026 07:33 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਪਿੰਡ ਠੱਟਾ ਨਵਾਂ ਦੇ ਦਾਨੀ ਸੱਜਣ ਪ੍ਰੋ. ਕੁਲਵੰਤ ਸਿੰਘ ਥਿੰਦ, ਜੋ ਕਿ ਹਮੇਸ਼ਾ ਸਮਾਜ ਦੇ ਭਲੇ ਹਿੱਤ ਕਰਦੇ ਰਹਿੰਦੇ ਹਨ ਤੇ ਇਸ ਸਮੇਂ ਵਿਦੇਸ਼ ਵਿਚ ਰਹਿੰਦੇ ਹਨ, ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਦੇ ਇੰਚਾਰਜ ਤੇ ਸੈਂਟਰ ਹੈੱਡ ਟੀਚਰ ਰਾਮ ਸਿੰਘ ਤੇ ਜਰਨੈਲ ਸਿੰਘ ਰਿਟਾਇਡ ਪ੍ਰਿੰਸੀਪਲ ਜਰਨੈਲ ਸਿੰਘ ਦੀ ਪ੍ਰੇਰਨਾ ਸਦਕਾ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵਿੱਚ ਨਵਾਂ ਇਨਵਰਟਰ ਤੇ ਬੈਟਰੀ ਲਗਵਾ ਕੇ ਦਿੱਤਾ। ਇਸ ਸਮੇਂ ਰਿਟਾਇਡ ਪ੍ਰਿੰਸੀਪਲ ਜਰਨੈਲ ਸਿੰਘ ਨੇ ਪ੍ਰਵਾਸੀ ਭਾਰਤੀ ਪ੍ਰੋ. ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਤੇ ਉਨਾਂ ਨੂੰ ਭਵਿੱਖ ਵਿੱਚ ਵੀ ਸਮਾਜ ਦੇ ਭਲੇ ਤੇ, ਹਿੱਤ ਲਈ ਕੰਮ ਕਰਨ ਲਈ ਅਪੀਲ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਪ੍ਰੋ. ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਵਿਦਿਆਰਥੀਆਂ ਦੇ ਭਲੇ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ। ਇਸ ਮੌਕੇ ਸੈਂਟਰ ਹੈੱਡ ਟੀਚਰ ਰਾਮ ਸਿੰਘ, ਅੰਜੂ ਬਾਲਾ, ਹਰਜੀਤ ਕੌਰ, ਕਮਲਪ੍ਰੀਤ ਕੌਰ, ਰਣਜੀਤ ਕੌਰ ਕੰਪਿਊਟਰ ਫੈਕਲਟੀ ਆਦਿ ਸਮੂਹ ਸਟਾਫ ਹਾਜ਼ਰ ਸੀ।