ਕਬੱਡੀ ਖਿਡਾਰੀ ਧੀਰਾ ਦਾ ਕੀਤਾ ਵਿਸ਼ੇਸ਼ ਸਨਮਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ ਡਡਵਿੰਡੀ ਦਾ ਸਪੋਰਟਸ ਕਲੱਬ ਵੱਲੋਂ ਵਿਸ਼ੇਸ਼ ਸਨਮਾਨ
Publish Date: Mon, 28 Sep 2026 09:56 PM (IST)
Updated Date: Mon, 28 Sep 2026 09:57 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸ਼ਹੀਦੀ ਯਾਦਗਾਰ ਸਪੋਰਟਸ ਕਲੱਬ ਪਿੰਡ ਮੂਲੇਵਾਲ ਖਹਿਰਾ, ਬ੍ਰਾਹਮਣਾਂ ਵੱਲੋਂ 50ਵਾਂ ਸਲਾਨਾ ਗੋਲਡਨ ਜੁਬਲੀ ਕਬੱਡੀ ਕੱਪ-2026 ਸਰਪੰਚ ਸੋਹਣ ਸਿੰਘ ਮੂਲੇਵਾਲ ਖਹਿਰਾ ਦੀ ਅਗਵਾਈ ਹੇਠ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਮੰਗੀ ਬੱਗਾ ਪਿੰਡ ਸ਼ਾਹਕੋਟ, ਜਲੰਧਰ ਸਮੇਤ ਹੋਰ ਨਾਮਵਰ ਕਬੱਡੀ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ ਪਿੰਡ ਡਡਵਿੰਡੀ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਕਬੱਡੀ ਦੇ ਖੇਤਰ ਵਿੱਚ ਅਹਿਮ ਮੱਲਾਂ ਮਾਰਨ ਤੇ ਉਨਾਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਤੇ ਖੇਡ ਪ੍ਰਤੀ ਸਮਰਪਣ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ ਡਡਵਿੰਡੀ ਨੇ ਆਪਣੇ ਖੇਡ ਜੀਵਨ ਦੌਰਾਨ ਇੰਗਲੈਂਡ, ਅਮਰੀਕਾ, ਕੈਨੇਡਾ, ਪਾਕਿਸਤਾਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਆਪਣੀ ਮਾਂ ਖੇਡ ਕਬੱਡੀ ਦੇ ਜੌਹਰ ਵਿਖਾਏ ਤੇ ਪੰਜਾਬ ਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਸੰਦੀਪ ਸਿੰਘ ਲੁੱਧੜ, ਨਰੇਸ਼ ਕੁਮਾਰ ਪ੍ਰਧਾਨ ਕਬੱਡੀ ਕਲੱਬ, ਜਿੰਦਰ ਖਾਨੋਵਾਲੀਆ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਟੋਨੀ ਰੁੜਕਾਂ, ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਓਂਕਾਰ ਸਿੰਘ ਅੰਕਾ, ਮੰਗੀ ਬੱਗਾ ਪਿੰਡ, ਬੂਟਾ ਯੂਕੇ ਅੰਤਰਰਾਸ਼ਟਰੀ ਕਬੱਡੀ ਕੋਚ, ਭਿੰਦਾ ਮੂਲੇਵਾਲ ਖਹਿਰਾ, ਪੰਮਾ ਨਿਮਾਜੀਪੁਰ, ਜੱਗਾ ਮੂਲੇਵਾਲ ਖਹਿਰਾ ਤੇ ਪਾਲਾ ਅਨਾਊਂਸਰ, ਬਲਵਿੰਦਰ ਸਿੰਘ ਟਿਡੂ ਕੁਮਰਾ ਵਾਈਸ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਖਾਸ ਜਲੰਧਰ, ਸਾਬਕਾ ਕਬੱਡੀ ਖਿਡਾਰੀ ਮੇਲੂ ਰੇੜਵਾ ਕਿਸਾਨ ਯੂਨੀਅਨ ਆਗੂ, ਕਮਲ ਨਵਾਂ ਪਿੰਡੀਆ, ਸੋਹਣ ਸਿੰਘ ਲੰਬੜਦਾਰ ਮੂਲੇਵਾਲ ਖਹਿਰਾ, ਸੁਲੱਖਣ ਸਿੰਘ ਨਿਮਾਜੀਪੁਰ, ਸਮੇਤ ਹੋਰ ਸ਼ਖ਼ਸੀਅਤਾਂ ਨੇ ਰਣਧੀਰ ਸਿੰਘ ਧੀਰਾ ਨੂੰ ਵਿਸ਼ੇਸ਼ ਸਨਮਾਨ ਮਿਲਣ ਤੇ ਵਧਾਈਆਂ ਦਿੱਤੀਆਂ।