ਕੌਮਾਂਤਰੀ ਕੋਚ ਹਰਜੀਤ ਪਨੇਸਰ ਨੂੰ ਦਿੱਤੀ ਵਿਦਾਇਗੀ ਕੌਮਾਂਤਰੀ ਕੋਚ ਹਰਜੀਤ ਪਨੇਸਰ ਦਾ ਵਿਦਾਇਗੀ ਸਮਾਗਮ ਯਾਦਗਿਰੀ ਬਣਿਆ
Publish Date: Tue, 01 Sep 2026 07:13 PM (IST)
Updated Date: Tue, 01 Sep 2026 07:16 PM (IST)
ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਡਿੱਬਾ ਕਾਰਖਾਨਾ ਕਪੂਰਥਲਾ ਚ ਸਪੋਰਟਸ ਕੋਟੇ ਚ ਬਤੌਰ ਭਾਰ ਤੋਲਕ ਭਰਤੀ ਹੋਏ ਹਰਜੀਤ ਸਿੰਘ ਪਨੇਸਰ 36 ਸਾਲ ਦੀਆਂ ਬੇਦਾਗ ਤੇ ਬੇਲਾਗ਼ ਸੇਵਾਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ। ਕੌਮਾਂਤਰੀ ਪੱਧਰ ਭਾਰ ਤੋਲਕ ਤੇ ਕੋਚ ਵਜੋਂ ਸੇਵਾਵਾ ਨਿਭਾਉਣ ਵਾਲੇ ਹਰਜੀਤ ਸਿੰਘ ਪਨੇਸਰ ਭਾਰਤੀ ਰੇਲਵੇ ਮੁਕਾਬਲਿਆਂ ਵਿੱਚ ਵੀ ਆਰਸੀਐੱਫ ਨੂੰ ਵੱਖ-ਵੱਖ ਸਮਿਆਂ ’ਚ ਮਾਣਯੋਗ ਪ੍ਰਾਪਤੀਆਂ ਦਿਵਾ ਚੁੱਕੇ ਹਨ। ਕੋਚ ਹਰਜੀਤ ਸਿੰਘ ਨੇ ਖੇਡ ਵਿੰਗ ਦੇ ਨਾਲ-ਨਾਲ ਪ੍ਰਬੰਧਕੀ ਕੰਪਲੈਕਸ ਵਿੱਚ ਚੀਫ ਸੁਪਰਡੈਂਟ ਵਜੋਂ ਸੇਵਾਵਾਂ ਨਿਭਾ ਕੇ ਸਾਬਿਤ ਕੀਤਾ ਕਿ ਖਿਡਾਰੀ ਹੀ ਹਨ ਜੋ ਹਰ ਮੈਦਾਨ ਫਤਹਿ ਕਰਦੇ ਹਨ। ਆਰਸੀਐੱਫ ਦੇ ਮੁੱਖ ਪ੍ਰਬੰਧਕ ਅਜੇ ਨੰਦਨ ਨੇ ਖੁਦ ਪਹੁੰਚ ਕੇ ਪਨੇਸਰ ਦੀਆਂ ਉੱਤਮ ਸੇਵਾਵਾਂ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਨੂੰ ਕਾਰਖਾਨੇ ਦਾ ਮਾਡਲ ਸਨਮਾਨ ਵਿੱਚ ਦਿੱਤਾ ਤੇ ਨਾਲ ਹੀ ਸਾਰਾ ਵਿੱਤੀ ਬਕਾਇਆ ਵੀ ਦਿੱਤਾ। ਇਸ ਮੌਕੇ ਸਟੇਟ ਐਵਾਰਡੀ ਰੌਸ਼ਨ ਖੈੜਾ ਦੀ ਅਗਵਾਈ ’ਚ ਪੰਜਾਬੀ ਸਾਹਿਤ ਸਭਾ ਸੰਦਲੀ ਪੈੜਾਂ ਖੈੜਾ ਦੋਨਾਂ ਵਲੋਂ ਕੌਮਾਂਤਰੀ ਕਬੱਡੀ ਖਿਡਾਰੀ ਤੇ ਭਾਰ ਤੋਲਕ ਦੇਵ ਖੈੜਾ, ਕਬੱਡੀ ਕੋਚ ਹਰਪ੍ਰੀਤ ਸਿੰਘ ਰੂਬੀ ਟਿੱਬਾ, ਕਰਨੈਲ ਸਿੰਘ ਥਿੰਦ ਨੇ ਪੰਜਾਬੀ ਮਾਂ ਬੋਲੀ ਦੀ ਪੈਂਤੀ ਅੱਖਰੀ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਕੋਚ ਹਰਜੀਤ ਸਿੰਘ ਪਨੇਸਰ ਨੂੰ ਕਰਮਯੋਗੀ ਦੱਸਿਆ। ਰੇਲਵੇ ਦੇ ਅਰਜਨਾ ਐਵਾਰਡੀ ਭਾਰ ਤੋਲਕ ਤਾਰਾ ਸਿੰਘ ਨੇ ਕਿਹਾ ਕਿ ਸਪੋਰਟਸ ਨੂੰ ਜਿਊਂਦਾ ਰੱਖਣ ਆਪਣਾ ਸਭ ਕੁਝ ਕੁਰਬਾਨ ਕਰਨਾ ਪੈਂਦਾ ਹੈ, ਜਿਸ ਲਈ ਕੋਚ ਹਰਜੀਤ ਸਿੰਘ ਪਨੇਸਰ ਮਾਣਯੋਗ ਮਿਸਾਲ ਹਨ। ਇਸ ਮੌਕੇ ਕੌਮੀ ਫੁੱਟਬਾਲਰ ਤੇ ਖੇਡ ਅਫਸਰ ਬਿਕਰਮ ਸਿੰਘ, ਭਾਰ ਤੋਲਨ ਦੇ ਕਾਮਨਵੈਲਥ ਚੈਂਪੀਅਨ ਪਰਦੀਪ ਜੌਹਲ, ਹਰਪ੍ਰੀਤ ਧੀਮਾਨ, ਬਾਬਾ ਪਰਮਿੰਦਰ ਸਿੰਘ, ਐੱਸਆਸਾਲਾ ਪੀਐੱਫਏ, ਆਰਕੇ ਜੈਨ ਪੀਸੀਪੀਓ, ਰਵੀ ਨਰੂਲਾ ਸੀਐੱਮਈ, ਬਲਦੇਵ ਰਾਜ ਸੀਐੱਫਈ, ਉਲੰਪੀਅਨ ਨਵਜੋਤ ਕੌਰ ਸਪੋਰਟਸ ਅਫਸਰ, ਐੱਮਕੇ ਮਹਿਤਾ ਕਾਨੂੰਨ ਅਧਿਕਾਰੀ ਤੋਂ ਇਲਾਵਾ ਕੌਮਾਂਤਰੀ ਭਾਰ ਤੋਲਕ ਡੀਐੱਸਪੀ ਸੰਦੀਪ ਕੁਮਾਰ ਤੇ ਡੀਐੱਸਪੀ ਮੀਨਾ ਕੁਮਾਰੀ, ਕੌਮਾਤਰੀ ਐਥਲੈਟਿਕਸ ਕੋਚ ਬਿਕਰਮਜੀਤ ਵਿੱਕੀ, ਕੌਮਾਂਤਰੀ ਐਥਲੀਟ ਅਮਨਪ੍ਰੀਤ ਬਿਕਰਮ, ਕੋਚ ਹਰਮੇਸ਼ ਲਾਲ ਸਟੇਟ ਐਵਾਰਡੀ, ਗੁਰਨਾਮ ਸਿੰਘ, ਸਤਵੰਤ ਸਿੰਘ ਤੇ ਲਖਬੀਰ ਸਿੰਘ ਪੰਜਾਬ ਪੁਲਿਸ ਖੇਡ ਵਿੰਗ, ਸੁਖਮੀਤ ਸਿੰਘ, ਜੈਦੇਵ ਸਿੰਘ, ਡੀਪੀਈ ਜਸਵਿੰਦਰ ਰਿੰਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨੇਹੀ, ਵਿਭਾਗੀ ਮੁਲਾਜ਼ਮ ਤੇ ਰਿਸ਼ਤੇਦਾਰ ਹਾਜ਼ਰ ਸਨ।