ਲੁਧਿਆਣਾ ਵਿੰਗ ਦੀਆਂ ਕੁੜੀਆਂ ਬਣੀਆਂ ਚੈਂਪੀਅਨ ਅੰਤਰ ਜਿਲ੍ਹਾ ਸਕੂਲ ਖੇਡਾਂ ਅੰਡਰ 19 ਸਾਲ ਲੜਕੀਆਂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪਨ
Publish Date: Sat, 28 Nov 2026 08:38 PM (IST)
Updated Date: Sat, 28 Nov 2026 08:40 PM (IST)
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਲੜਕੀਆਂ ’ਚ ਹੁਸ਼ਿਆਰਪੁਰ ਰਿਹਾ ਉੱਪ ਜੇਤੂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ ਕਪੂਰਥਲਾ : 70ਵੀ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਸਾਲ ਲੜਕੀਆਂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ-2026 ਅੱਜ ਸਥਾਨਕ ਘੰਟਾ ਘਰ ਸਕੂਲ ਵਿੱਚ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ। ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਹਰਜਿੰਦਰ ਸਿੰਘ ਤੇ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ ਭੱਲਾ ਆਦਿ ਦੀ ਦੇਖਰੇਖ ਹੇਠ ਅੱਜ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ-19 ਲੜਕੀਆਂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਦੇ ਪਹਿਲੇ, ਦੂਸਰੇ, ਤੀਸਰੇ ਤੇ ਚੌਥੇ ਸਥਾਨ ਲਈ ਰੋਚਕ ਮੁਕਾਬਲੇ ਖੇਡੇ ਗਏ। ਅਬਜ਼ਰਵਰ ਲੈਕ. ਅਮਨਦੀਪ ਕੌਰ ਪਟਿਆਲਾ, ਡੀਪੀਈ ਰਾਜਵਿੰਦਰ ਕੌਰ ਜਲੰਧਰ, ਡੀਪੀਈ ਪੰਕਜ ਭਨੋਟ ਗੁਰਦਾਸਪੁਰ, ਡੀਪੀਈ ਚਰਨਜੀਤ ਸਿੰਘ ਲੁਧਿਆਣਾ, ਪੀਟੀਆਈ ਹਰਜਿੰਦਰ ਸਿੰਘ ਹੁਸ਼ਿਆਰਪੁਰ, ਪੀਟੀਆਈ ਰਵਿੰਦਰ ਕੁਮਾਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਦਿ ਦੀ ਨਿਗਰਾਨੀ ਹੇਠ ਖੇਡੇ ਗਏ ਅਹਿਮ ਮੈਚਾਂ ਦੌਰਾਨ ਸ਼੍ਰੀ ਮੁਕਤਸਰ ਸਾਹਿਬ ਨੂੰ ਹਰਾ ਕੇ ਬਠਿੰਡਾ ਤੀਸਰੇ ਸਥਾਨ ’ਤੇ ਰਿਹਾ ਜਦਕਿ ਬਾਸਕਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਵਿੰਗ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਹਰਾ ਕੇ ਚੈਂਪੀਅਨ ਟਰਾਫ਼ੀ ਆਪਣੇ ਨਾਂ ਕੀਤੀ। ਕੌਮਾਂਤਰੀ ਕੋਚ ਕੁਲਵੀਰ ਕਾਲ਼ੀ ਟਿੱਬਾ, ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ ਸਟੇਟ ਐਵਾਰਡੀ, ਪ੍ਰਿੰਸੀਪਲ ਨਵਚੇਤਨ ਸਿੰਘ ਨੇ ਸਾਂਝੇ ਤੌਰ ਉੱਤੇ ਜੇਤੂ ਤੇ ਉੱਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕਰਦਿਆਂ ਹੋਇਆਂ ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਦੇ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਟੂਰਨਾਮੈਂਟਾਂ ਦੇ ਆਯੋਜਨ ਲਈ ਕੀਤੇ ਢੁੱਕਵੇਂ ਪ੍ਰਬੰਧਾਂ ਦਾ ਸ਼ਲਾਘਾ ਕੀਤੀ। ਕੌਮਾਂਤਰੀ ਕੋਚ ਕੁਲਵੀਰ ਕਾਲ਼ੀ ਟਿੱਬਾ ਨੇ 21,000/ ਰੁਪਏ ਤੇ ਪ੍ਰਿੰਸੀਪਲ ਮਨਜੀਤ ਸਿੰਘ ਹੈਬਤਪੁਰੀ ਸਟੇਟ ਐਵਾਰਡੀ ਨੇ 11,000/ ਰੁਪਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਆਰਥਿਕ ਸਹਾਇਤਾ ਦਿੱਤੀ। ਲੈਕ. ਸੁਰਜੀਤ ਸਿੰਘ ਥਿੰਦ, ਡੀਪੀਈ ਜਗੀਰ ਸਿੰਘ, ਪੀਟੀਆਈ ਰਾਕੇਸ਼ ਚੌਧਰੀ, ਜਸਵਿੰਦਰ ਸਿੰਘ ਮੁੱਖ ਅਧਿਆਪਕ ਧਾਲੀਵਾਲ ਦੋਨਾਂ, ਲੈਕ. ਰਾਕੇਸ਼ ਕੁਮਾਰ ਸੈਦਪੁਰ, ਜੀਵਨਜੋਤ ਸਿੰਘ ਮੱਲ੍ਹੀ, ਲੈਕ. ਹਰਸਿਮਰਨ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਘੰਟਾ ਘਰ ਸਕੂਲ ਤੇ ਰਣਧੀਰ ਸਕੂਲ ਦੇ ਬਾਸਕਟ ਬਾਲ ਖੇਡ ਮੈਦਾਨਾਂ ਵਿੱਚ ਤਿੰਨ ਦਿਨ ਬਾਸਕਟਬਾਲ ਮੈਚ ਖੇਡੇ ਗਏ। ਅੰਤ ਵਿੱਚ ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਸਫ਼ਲ ਬਾਸਕਟਬਾਲ ਚੈਂਪੀਅਨਸ਼ਿਪ ਕਰਵਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ।