11ਵੀਂ ਤੇ 12ਵੀਂ ਜਮਾਤ ’ਚ ਕਰਵਾਇਆ ਇੰਟਰਐਕਟਿਵ ਸੈਸ਼ਨ ਕਮਲਾ ਨਹਿਰੂ ਕਾਲਜ ਫਾਰ ਵਿਮੈਨ ਵਿਖੇ 11ਵੀਂ ਤੇ 12ਵੀਂ ਜਮਾਤ ਦੀਆਂ ਵਿਿਦਆਰਥਣਾਂ ਨਾਲ ਇੰਟਰਐਕਟਿਵ ਸੈਸ਼ਨ
Publish Date: Mon, 14 Sep 2026 08:27 PM (IST)
Updated Date: Mon, 14 Sep 2026 08:29 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡਾਇਰੈਕਟਰ ਅਕਾਦਮਿਕਸ ਡਾ. ਸਵਿੰਦਰ ਪਾਲ ਤੇ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਦੀ ਦੂਰਦਰਸ਼ੀ ਅਗਵਾਈ ਹੇਠ ਕਮਲਾ ਨਹਿਰੂ ਕਾਲਜ ਫਾਰ ਵਿਮੈਨ ਫਗਵਾੜਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈਕਿਊਏਸੀ) ਵੱਲੋਂ 14 ਸਤੰਬਰ 2026 ਨੂੰ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਕੁੱਲ 100 ਵਿਦਿਆਰਥਣਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਨਮਾਨਤ ਗੈਸਟ ਸਪੀਕਰ ਮੈਡਮ ਦੀਪਾ ਡੋਗਰਾ ਤੇ ਕਾਲਜ ਦੀ ‘ਫਰਸਟ ਲੇਡੀ’ ਨਿਧੀ ਸਰਦਾਨਾ ਨੂੰ ਬੂਟੇ ਭੇਟ ਕਰਕੇ ਕੀਤੀ ਗਈ। ਲਰਨਿੰਗ ਵਿੰਗਜ਼ ਐਜੂਕੇਸ਼ਨ ਸਿਸਟਮਜ਼ ਪ੍ਰਾਈਵੇਟ ਲਿਮਟਿਡ ਦੀ ਪ੍ਰਿੰਸੀਪਲ, ਚੀਫ ਅਕਾਦਮਿਕ ਅਫਸਰ ਤੇ ਡਾਇਰੈਕਟਰ ਮੈਡਮ ਦੀਪਾ ਡੋਗਰਾ ਨੇ ਵਿਦਿਆਰਥਣਾਂ ਨੂੰ ਜਾਣਕਾਰੀ ਭਰਪੂਰ ਤੇ ਗਿਆਨਵਰਧਕ ਲੈਕਚਰ ਦਿੱਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਕਰੀਅਰ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਨਵੇਂ ਸਾਧਨਾਂ, ਮੌਕਿਆਂ ਤੇ ਉੱਭਰ ਰਹੇ ਖੇਤਰਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਦੇ ਕਰੀਅਰ ਨੂੰ ਬਿਹਤਰ ਢੰਗ ਨਾਲ ਆਕਾਰ ਦੇਣ ਲਈ ਜਾਗਰੂਕ, ਮਹੱਤਵਾਕਾਂਖੀ ਤੇ ਸਰਗਰਮ ਰਹਿਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ‘ਫਰਸਟ ਲੇਡੀ’ ਨਿਧੀ ਸਰਦਾਨਾ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਪਲਬਧ ਮੌਕਿਆਂ ਦਾ ਪੂਰਾ ਲਾਭ ਉਠਾਉਣ, ਆਪਣੇ ਆਪ ਦਾ ਮੁਲਾਂਕਣ ਕਰਨ ਤੇ ਨਿੱਜੀ ਤੇ ਪੇਸ਼ੇਵਰ ਵਿਕਾਸ ਵੱਲ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜੁਆਲੋਜੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਵਿਭੂ ਵੈਦਿਆ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਨੇ ਗੈਸਟ ਸਪੀਕਰ ਦੀ ਰਸਮੀ ਜਾਣ-ਪਛਾਣ ਕਰਵਾਉਣ ਦੇ ਨਾਲ-ਨਾਲ ਸਾਰੇ ਪਤਵੰਤੇ, ਅਧਿਆਪਕਾਂ ਤੇ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ। ਮੈਡਮ ਦੀਪਾ ਡੋਗਰਾ ਨੂੰ ਤੋਹਫ਼ਾ ਭੇਟ ਕਰਕੇ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਨੇ ਧੰਨਵਾਦ ਮਤਾ ਪੇਸ਼ ਕੀਤਾ।