ਇਨਰਵੀਲ ਕਲੱਬ ਫਗਵਾੜਾ ਨੇ ਤੀਆਂ ਰਾਹੀਂ ਦਿਖਾਇਆ ਪੰਜਾਬੀ ਸੱਭਿਆਚਾਰ ਹਰਿਆਲੀ ਤੀਆਂ ਅਤੇ ਫ੍ਰੈਂਡਸ਼ਿਪ ਡੇ ਦੇ ਰੰਗਾਂ ਵਿੱਚ ਰੰਗਿਆ ਇਨਰਵੀਲ ਕਲੱਬ ਫਗਵਾੜਾ, ਪੰਜਾਬੀ ਸੱਭਿਆਚਾਰ ਦੀ ਵਿਖੇਰੀ ਛਟਾ
Publish Date: Tue, 04 Aug 2026 08:07 PM (IST)
Updated Date: Tue, 04 Aug 2026 08:10 PM (IST)
ਫ੍ਰੈਂਡਸ਼ਿਪ ਡੇ ਦੇ ਰੰਗਾਂ ’ਚ ਰੰਗਿਆ ਸਮਾਗਮ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਇਨਰਵੀਲ ਕਲੱਬ ਫਗਵਾੜਾ ਵੱਲੋਂ ਹਰਿਆਲੀ ਤੀਆਂ ਤੇ ਫ੍ਰੈਂਡਸ਼ਿਪ ਡੇ ਦਾ ਤਿਉਹਾਰ ਹੋਟਲ ਰਿਜੈਂਟਾ ਵਿਖੇ ਰਵਾਇਤੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਰੰਗ-ਬਿਰੰਗੇ ਪੰਜਾਬੀ ਪਹਿਰਾਵਿਆਂ, ਲੋਕ-ਗੀਤਾਂ, ਗਿੱਧੇ, ਬੋਲੀਆਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਜੇ ਇਸ ਸਮਾਗਮ ਨੇ ਸਭ ਦਾ ਮਨ ਮੋਹ ਲਿਆ। ਇਸ ਸਮਾਗਮ ਦਾ ਸ਼ਾਨਦਾਰ ਆਯੋਜਨ ਡਿਸਟ੍ਰਿਕਟ 307 ਦੀ ਡਿਸਟ੍ਰਿਕਟ ਚੇਅਰਪਰਸਨ ਡਾ. ਜੈਸਮੀਨ ਗਿੱਲ ਦੀ ਰਹਿਨੁਮਾਈ ਤੇ ਕਲੱਬ ਪ੍ਰਧਾਨ ਸੀਮਾ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਡਿਸਟ੍ਰਿਕਟ ਟ੍ਰੇਜ਼ਰਰ ਡਾ. ਸੀਮਾ ਰਾਜਨ ਮੁੱਖ ਮਹਿਮਾਨ ਤੇ ਪੀਡੀਸੀ ਕੇਸ਼ਲਤਾ ਬਿਮਰਾ ਗੈਸਟ ਆਫ ਆਨਰ ਵਜੋਂ ਹਾਜ਼ਰ ਹੋਏ। ਕਲੱਬ ਪ੍ਰਧਾਨ ਸੀਮਾ ਸ਼ਰਮਾ ਨੇ ਸਾਰੇ ਮਹਿਮਾਨਾਂ ਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਸੰਭਾਲਣ ਦੇ ਨਾਲ-ਨਾਲ ਦੋਸਤੀ ਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਇਨਰਵੀਲ ਕਲੱਬ ਦੀ ਪਛਾਣ ਹੈ। ਸਮਾਗਮ ਦੌਰਾਨ ਗਿੱਧਾ, ਬੋਲੀਆਂ, ਲੋਕ-ਗੀਤ, ਮਹਿੰਦੀ, ਮਨੋਰੰਜਕ ਖੇਡਾਂ ਤੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੈਂਬਰਾਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਵੱਖ-ਵੱਖ ਮੁਕਾਬਲਿਆਂ ਵਿੱਚ ਜਸਬੀਰ ਕੌਰ ਨੂੰ ਤੀਆਂ ਕੁਈਨ ਤੇ ਮਨੀਸ਼ਾ ਕਵਾਤਰਾ ਨੂੰ ਹਰਿਆਲੀ ਤੀਆਂ ਕੁਈਨ ਚੁਣਿਆ ਗਿਆ। ਖੇਡ ਮੁਕਾਬਲਿਆਂ ਵਿੱਚ ਸੀਮਾ ਸ਼ਰਮਾ ਤੇ ਮੋਨਿਕਾ ਸ਼ਰਮਾ ਜੇਤੂ ਰਹੀਆਂ। ਬੋਲੀਆਂ ਮੁਕਾਬਲੇ ਵਿੱਚ ਜਸਬੀਰ ਕੌਰ, ਸਾਕਸ਼ੀ ਸ਼ਰਮਾ ਤੇ ਮੋਨਿਕਾ ਗੁਪਤਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹਿੰਦੀ ਮੁਕਾਬਲੇ ਵਿੱਚ ਸੁਮਿਤਾ ਪਰਾਸ਼ਰ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਬੈਸਟ ਪਰਾਂਦਾ ਮੁਕਾਬਲੇ ਵਿੱਚ ਭਾਰਤੀ ਰਾਓ, ਸੁਰਜੀਤ ਕੌਰ ਤੇ ਜਸਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਲੋਕ-ਗੀਤ ਮੁਕਾਬਲੇ ਵਿੱਚ ਪ੍ਰਿਯੰਕਾ ਐਰੀ, ਨੀਨਾ ਢੀਂਗਰਾ, ਡਾ. ਸੀਮਾ ਰਾਜਨ ਤੇ ਸਵਿਤਾ ਪਵਾਰ ਨੇ ਬਾਜ਼ੀ ਮਾਰੀ। ਬਿਗ ਬਿੰਦੀ ਮੁਕਾਬਲੇ ਵਿੱਚ ਸਵਿਤਾ ਪਵਾਰ ਜੇਤੂ ਰਹੀ, ਜਦਕਿ ਚੂੜੀਆਂ (ਬੈਂਗਲਜ਼) ਮੁਕਾਬਲੇ ਵਿੱਚ ਹਰਜੀਤ ਕੌਰ ਤੇ ਸੁਖਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਕਲੱਬ ਵੱਲੋਂ ਭਾਰਤੀ ਸੱਭਿਆਚਾਰ ਦੀ ਸੰਭਾਲ, ਦੋਸਤੀ ਤੇ ਸੇਵਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਰੀਆਂ ਜੇਤੂਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣ ਲਈ ਮੈਂਬਰਾਂ ਦਾ ਹੌਸਲਾ ਵਧਾਇਆ। ਇਸ ਦੌਰਾਨ ਫ੍ਰੈਂਡਸ਼ਿਪ ਡੇ ਵੀ ਉਤਸ਼ਾਹ ਨਾਲ ਮਨਾਇਆ ਗਿਆ। ਮਹਿਲਾਵਾਂ ਨੇ ਇੱਕ-ਦੂਜੇ ਨੂੰ ਫ੍ਰੈਂਡਸ਼ਿਪ ਬੈਂਡ ਬੰਨ੍ਹ ਕੇ ਦੋਸਤੀ, ਵਿਸ਼ਵਾਸ, ਸਹਿਯੋਗ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਗੀਤ-ਸੰਗੀਤ, ਹਾਸੇ-ਖੁਸ਼ੀ ਤੇ ਆਪਣੇਪਣ ਨਾਲ ਭਰਪੂਰ ਮਾਹੌਲ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਕਲੱਬ ਪ੍ਰਧਾਨ ਸੀਮਾ ਸ਼ਰਮਾ ਨੇ ਸਮੂਹ ਮੈਂਬਰਾਂ ਨੂੰ ਸਮਾਜ ਸੇਵਾ ਦੇ ਕਾਰਜ ਸਮਰਪਿਤ ਭਾਵਨਾ ਨਾਲ ਜਾਰੀ ਰੱਖਣ ਤੇ ਸੰਗਠਨ ਅੰਦਰ ਦੋਸਤੀ ਤੇ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿੱਚ ਸਾਰੀਆਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰੋਜ ਪੱਬੀ, ਸੋਨਮ ਸਾਹਦੇਵ, ਹਰਜੀਤ ਕੌਰ, ਰੇਣੂ ਕਾਂਡਾ, ਅਨੁਪਮਾ, ਕੁਸੁਮ, ਡਾ. ਦਵਿੰਦਰ, ਨਰਿੰਦਰ ਕੌਰ, ਮਨਜੀਤ ਕੌਰ ਅਤੇ ਸੁਰਜੀਤ ਕੌਰ ਸਮੇਤ ਕਲੱਬ ਦੀਆਂ ਹੋਰ ਮੈਂਬਰਾਂ ਵੀ ਹਾਜ਼ਰ ਸਨ।