ਜੇਕੇ ਪਬਲਿਕ ਸਕੂਲ ’ਚ ਮਨਾਇਆ ਗਿਆ ਆਜ਼ਾਦੀ ਦਿਹਾੜਾ
ਜੇ. ਕੇ. ਪਬਲਿਕ ਸੀ. ਸੈ. ਸਕੂਲ ਵਿੱਚ ਮਨਾਇਆ ਗਿਆ ਭਾਰਤ ਦਾ ਗੌਰਵਮਈ ਦਿਹਾੜਾ ਸੁਤੰਤਰਤਾ ਦਿਵਸ
Publish Date: Tue, 18 Aug 2026 07:51 PM (IST)
Updated Date: Tue, 18 Aug 2026 07:54 PM (IST)
ਦੀਪਕ\ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜੇਕੇ ਪਬਲਿਕ ਸੀਸੈ ਸਕੂਲ ਦੇ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਰਤ ਦਾ ਰਾਸ਼ਟਰੀ ਤਿਉਹਾਰ “ਸੁਤੰਤਰਤਾ ਦਿਵਸ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿੱਚ ਇਸ ਮੌਕੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਨਰਸਰੀ ਵਿੰਗ ਦੇ ਵਿਦਿਆਰਥੀ ਸੁਤੰਤਰਤਾ ਸੈਨਾਨੀਆਂ ਦੇ ਪਹਿਰਾਵੇ ਵਿੱਚ ਆਏ। ਬੱਚਿਆਂ ਨੇ ਦੇਸ਼-ਭਗਤੀ ਦੇ ਗੀਤ ਗਾਏ ਤੇ ਨ੍ਰਿਤ ਕੀਤਾ। ਅਧਿਆਪਕਾਂ ਨੇ ਬੱਚਿਆਂ ਨੂੰ ਇਸ ਦਿਹਾੜੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕਲਾਸ ਪਹਿਲੀ ਤੋਂ ਤੀਜੀ ਤੱਕ ਦੇ ਬੱਚਿਆਂ ਲਈ ਦੇਸ਼-ਭਗਤੀ ’ਤੇ ਆਧਾਰਿਤ ਕਾਵਿ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਅਗਮਜੋਤ ਕੌਰ ਨੇ ਪਹਿਲਾ, ਗੁਰਲੀਨ ਕੌਰ ਨੇ ਦੂਜਾ ਤੇ ਆਯੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ ਪੰਜਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਵਿੱਚ “ਪੋਸਟਰ ਮੇਕਿੰਗ ਮੁਕਾਬਲਾ” ਕਰਵਾਇਆ ਗਿਆ। ਸਕੂਲ ਦੇ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਆਜ਼ਾਦੀ ਦੇ ਪਿੱਛੇ ਸਾਡੇ ਦੇਸ਼-ਭਗਤਾਂ ਦੇ ਬਲਿਦਾਨ ਤੇ ਸੰਘਰਸ਼ ਦਾ ਬਹੁਤ ਵੱਡਾ ਯੋਗਦਾਨ ਹੈ। ਸਾਨੂੰ ਦੇਸ਼ ਦੀ ਉੱਨਤੀ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਨਿਰਦੇਸ਼ਿਕਾ ਰੀਤੂ ਸ਼ਰਮਾ, ਮਿਸ ਭਾਨਵੀ, ਐੱਸਪੀ ਕਾਲੀਆ, ਵੀਣਾ ਮਹਿਤਾ, ਮਾਲਤੀ ਸ਼ਰਮਾ ਤੇ ਸਮੂਹ ਸਟਾਫ਼ ਹਾਜ਼ਰ ਸੀ।