ਜੀਡੀਆਰ ’ਚ ਮਨਾਇਆ ਗਿਆ ਭਾਰਤੀ ਸੰਵਿਧਾਨ ਦਿਵਸ ਜੀ.ਡੀ.ਆਰ. ਸਕੂਲ ਵਿਖੇ ਮਨਾਇਆ ਗਿਆ ਭਾਰਤੀ ਸੰਵਿਧਾਨ ਦਿਵਸ
Publish Date: Thu, 26 Nov 2026 08:18 PM (IST)
Updated Date: Thu, 26 Nov 2026 08:19 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਸੰਵਿਧਾਨ ਦਿਵਸ ਨੂੰ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਲੋਟਸ ਹਾਊਸ ਦੀ ਇੰਚਾਰਜ ਬਲਵੀਰ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ। ਦਿਨ ਦਾ ਵਿਚਾਰ ਨੌਵੀਂ ਜਮਾਤ ਦੀ ਵਿਦੁਆਰਥਣ ਦ੍ਰਿਸ਼ਟੀ ਵਲੋਂ ਪੇਸ਼ ਕੀਤਾ ਗਿਆ ਤੇ ਇਸਦੀ ਵਿਆਖਿਆ ਤੇ ਅਰਥ ਪਰਮਿੰਦਰ ਕੌਰ ਵੱਲੋਂ ਸਮਝਾਏ ਗਏ। ਨੌਵੀਂ ਜਮਾਤ ਦੀ ਨਵਰੀਤ ਕੌਰ ਤੇ ਦਸਵੀਂ ਜਮਾਤ ਦੀ ਹਰਸ਼ਪ੍ਰੀਤ ਕੌਰ ਵੱਲੋਂ ਸੰਵਿਧਾਨ ਦਿਵਸ ਬਾਰੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ, ਜਿਸਦਾ ਉਦੇਸ਼ ਸਿੱਖਿਆ, ਸਮਾਜਿਕ ਭਲਾਈ ਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਕਰਤੱਬਾਂ ਬਾਰੇ ਸਪਸ਼ਟ ਦਿਸ਼ਾ-ਨਿਰਦੇਸ਼ ਤੈਅ ਕਰਨੇ ਸਨ। ਸਾਡੇ ਸੰਵਿਧਾਨ ਨੂੰ ਬਣਨ ਲਈ 1946 ਤੋਂ 1949 ਤੱਕ ਦਾ ਸਮਾਂ ਲੱਗਾ। ਡਾ. ਰਜਿੰਦਰ ਪ੍ਰਸਾਦ ਜੀ, ਜੋ ਉਸ ਸਮਾਂ ਸਾਡੇ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ, ਨੇ ਸੰਵਿਧਾਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਿਦਿਆਰਥੀਆਂ ਵੱਲੋਂ ਸਾਰੇ ਭਾਸ਼ਣ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ। ਸਭ ਤੋਂ ਪਹਿਲਾਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਸੰਵਿਧਾਨ ਦੀਆਂ ਮੁੱਖ ਧਾਰਾਵਾਂ ਨੂੰ ਅਸੈਂਬਲੀ ਵਿੱਚ ਪੜ੍ਹਿਆ ਗਿਆ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਜਮਾਤ ਵਿੱਚ ਬੁੱਕਮਾਰਕ, ਬੈਜ, ਕੋਲਾਜ ਤੇ ਪੋਸਟਰ ਬਣਾਏ ਗਏ, ਜਿਸ ਨੂੰ ਸਕੂਲ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਅਸੀਂ ਸਭ ਸੁਤੰਤਰ ਭਾਰਤ ਦੇ ਇਸੇ ਸੰਵਿਧਾਨ ਕਰਕੇ ਸੁਰੱਖਿਅਤ ਤੇ ਮਾਣਯੋਗ ਜੀਵਨ ਜਿਉ ਰਹੇ ਹਾਂ।