ਆਨੰਦ ਪਬਲਿਕ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ ਆਨੰਦ ਪਬਲਿਕ ਸਕੂਲ ’ਚ ਆਜ਼ਾਦੀ ਦਿਵਸ ਦਾ ਉਤਸ਼ਾਹਪੂਰਵਕ ਆਯੋਜਨ
Publish Date: Fri, 14 Aug 2026 07:43 PM (IST)
Updated Date: Fri, 14 Aug 2026 07:44 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੇਸ਼ ਭਗਤੀ ਦੇ ਤਿਉਹਾਰ ਆਜ਼ਾਦੀ ਦਿਵਸ ਨੂੰ ਬੜੇ ਜੋਸ਼, ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਦੇਸ਼ ਪ੍ਰਤੀ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਵਿੱਚ ਮਾਨਯੋਗ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਏਐੱਸ ਸੇਖੋਂ, ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਤੇ ਰਵਿੰਦਰ ਸੇਖੋਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਸੁੰਦਰ ਨਾਚ ਪੇਸ਼ ਕੀਤੇ। ਉਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਆਜ਼ਾਦੀ ਦਿਵਸ ਨਾਲ ਸਬੰਧਤ ਭਾਸ਼ਣ ਵੀ ਦਿੱਤੇ। ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਪੇਸ਼ਕਾਰੀਆਂ ਦਾ ਖੂਬ ਆਨੰਦ ਮਾਣਿਆ। ਸਮਾਗਮ ਨੂੰ ਹੋਰ ਵੀ ਰੋਚਕ ਬਣਾਉਣ ਲਈ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਨੇ ਵਿਦਿਆਰਥੀਆਂ ਨਾਲ 15 ਅਗਸਤ ਨਾਲ ਸਬੰਧਤ ਪ੍ਰਸ਼ਨ-ਉੱਤਰ ਰਾਊਂਡ ਕਰਵਾਇਆ। ਸਮਾਗਮ ਦੀ ਐਂਕਰਿੰਗ ਸਕੂਲ ਦੀ ਹੈੱਡ ਗਰਲ ਹਰਮਨ ਕੌਰ ਨੇ ਕੀਤੀ। ਸਟੂਡੈਂਟ ਕੌਂਸਲ ਦੇ ਮੈਂਬਰ ਚੇਤਨਾ, ਜਸਕੀਰਨ ਤੇ ਸਹਿਜਪਾਲ ਸਿੰਘ ਵੀ ਪੂਰੇ ਸਮਾਗਮ ਦੌਰਾਨ ਸਰਗਰਮ ਤੌਰ ਤੇ ਮੌਜੂਦ ਰਹੇ। ਆਰਟ ਐਂਡ ਕਰਾਫਟ ਟੀਚਰ ਸੁਕਰਮਾ ਤੇ ਨੀਲਿਮਾ, ਡਾਂਸ ਟੀਚਰ ਸ਼੍ਰੁਤੀ ਤੇ ਮਿਊਜ਼ਿਕ ਟੀਚਰ ਰਵਿੰਦਰਜੀਤ ਕੌਰ ਤੇ ਸੁਖਪ੍ਰੀਤ ਕੌਰ ਵੀ ਸਮਾਗਮ ਵਿੱਚ ਮੌਜੂਦ ਰਹੇ ਤੇ ਆਪਣਾ ਸਹਿਯੋਗ ਦਿੱਤਾ। ਸਮਾਗਮ ਦਾ ਸਮਾਪਨ ਦੇਸ਼ ਪ੍ਰਤੀ ਮਾਣ ਤੇ ਪਿਆਰ ਦੀ ਭਾਵਨਾ ਨਾਲ ਹੋਇਆ।