ਭੁਲੱਥ ਵਿਖੇ ਮਨਾਇਆ ਗਿਆ ਅਜਾਦੀ ਦਿਵਸ ਭੁਲੱਥ ਵਿਖੇ ਮਨਾਇਆ ਗਿਆ ਅਜਾਦੀ ਦਿਵਸ
Publish Date: Sun, 16 Aug 2026 09:57 PM (IST)
Updated Date: Sun, 16 Aug 2026 09:59 PM (IST)
ਸੁਖਜਿੰਦਰ ਮੁਲਤਾਨੀ, ਕੁੰਦਨ ਸਰਾਂ ਪੰਜਾਬੀ ਜਾਗਰਣ ਭੁਲੱਥ : ਸਬ ਡਿਵੀਜ਼ਨ ਭਲੱਥ ਵਿਖੇ ਗਣਤੰਤਰ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਕਾਰੀ ਕਾਲਜ ਭੁਲੱਥ ਵਿਖੇ ਕਰਵਾਏ ਗਏ ਸਮਾਗਮ ਵਿੱਚ ਰੁਪਿੰਦਰ ਪਾਲ ਸਿੰਘ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਇਸ ਸਮੇਂ ਪਰੇਡ ਤੋਂ ਸਲਾਮੀ ਲਈ, ਜਿਸ ’ਚ ਪੰਜਾਬ ਪੁਲਿਸ ਦੇ ਟੁਕੜੀ, ਕਰਾਈਸਟ ਕਿੰਗ ਕਾਨਵੈਂਟ ਸਕੂਲ ਭੁਲੱਥ, ਅਕਾਲ ਅਕੈਡਮੀ ਰਾਜਪੁਰ ਪੀਰ ਬਖਸ਼ ਵਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲੱਥ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਅਕਾਲ ਅਕੈਡਮੀ ਰਾਏ ਪਰ ਪੀਰ ਬਖਸ਼ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ, ਡਿਪਸ ਸਕੂਲ, ਐੱਸਪੀਪੀਐੱਸ ਸਕੂਲ ਬੇਗਵਾਲ, ਲਿਟਲ ਏਂਜਲਜ਼ ਸਕੂਲ ਭੁਲੱਥ, ਐੱਸਪੀਪੀਐਸ ਕਨਵੇਂਟ ਸਕੂਲ ਬੇਗੋਵਾਲ, ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ, ਜੀਬੀ ਪਬਲਿਕ ਸਕੂਲ ਬੇਗੋਵਾਲ, ਸੱਤ ਕਰਤਾਰ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡ ਸਕੂਲ ਨਡਾਲਾ ਦੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀ, ਗਿੱਧਾ, ਭੰਗੜਾ ਤੇ ਦੇਸ਼ ਭਗਤੀ ਵਿੱਚ ਰੰਗਿਆ ਹੋਇਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਟੇਜ ਦਾ ਸੰਚਾਲਨ ਮੈਡਮ ਹਰਨਿੰਦਰ ਕੌਰ ਤੇ ਡਾਕਟਰ ਸ਼ੁਭ ਕੁਮਾਰ ਨੇ ਨਿਭਾਇਆ। ਇਸ ਮੌਕੇ ਸ਼ਗਨਪ੍ਰੀਤ ਸੀਐੱਸ ਸੀਨੀਅਰ ਜੱਜ ਸਬ ਡਿਵੀਜ਼ਨ ਭੁਲੱਥ, ਗਗਨਦੀਪ ਸਿੰਘ ਘੁੰਮਣ ਪੀਪੀਐੱਸ ਡੀਐੱਸਪੀ, ਵਰਿੰਦਰ ਭਾਟੀਆ ਤਹਿਸੀਲਦਾਰ, ਸੁਨੀਤਾ ਖਿਲਣ ਨਾਇਬ ਤਹਿਸੀਲਦਾਰ, ਬਿਕਰਮ ਸਿੰਘ ਇੰਸਪੈਕਟਰ ਐੱਸਐੱਚਓ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ, ਹਰਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ, ਕੌਂਸਲਰ ਸੂਦ ਕੁਮਾਰ, ਕੌਂਸਲਰ ਰਮਨ ਕੁਮਾਰ, ਕੌਂਸਲ ਲਕਸ ਚੌਧਰੀ, ਪੁਸ਼ਕਰ ਭਾਟੀਆ, ਜੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।