ਖੈੜਾ ਇੰਟਰਨੈਸ਼ਨਲ ਸਕੂਲ ’ਚ ਆਜ਼ਾਦੀ ਦਿਹਾੜਾ ਮਨਾਇਆ
ਖੈੜਾ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Publish Date: Sun, 16 Aug 2026 06:44 PM (IST)
Updated Date: Sun, 16 Aug 2026 06:47 PM (IST)
ਮੱਲ੍ਹੀ/ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਖੈੜਾ ਇੰਟਰਨੈਸ਼ਨਲ ਪਬਲਿਕ ਸਕੂਲ ਖੈੜਾ ਦੋਨਾਂ ਵਿਖੇ ਪ੍ਰਿੰਸੀਪਲ ਮੈਡਮ ਮੰਜੂ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸਮੁੱਚੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਨੌਰਥ ਹਾਊਸ ਵੱਲੋਂ ਸੰਭਾਲੀ ਗਈ। ਸੁਤੰਰਤਾ ਦਿਵਸ ਨਾਲ ਸਬੰਧਤ ਸਜਾਵਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਝੰਡਾ ਚੜ੍ਹਾਉਂਣ ਦੀ ਰਸਮ ਤੋਂ ਕੀਤੀ ਗਈ। ਪ੍ਰਿੰਸੀਪਲ ਮੰਜੂ ਨੇ ਇਹ ਰਸਮ ਅਦਾ ਕੀਤੀ, ਫਿਰ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਗਾਇਆ ਗਿਆ ਤੇ ਪਰੇਡ ਕੀਤੀ ਗਈ। ਫੈਂਸੀ ਡਰੈੱਸ ਪ੍ਰਤੀਯੋਗਤਾ ਵਿਚ ਈਸਟ ਹਾਊਸ ਦੇ ਬੱਚੇ ਸਰਗੁਣ ਕੌਰ ਤੇ ਅਨਾਮਿਕ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਨੌਰਥ ਹਾਊਸ ਦੀ ਸਹਿਜਪ੍ਰੀਤ ਕੌਰ ਤੇ ਵੈਸਟ ਹਾਊਸ ਦੀ ਅਵਨੀਤ ਕੌਰ ਨੂੰ ਮਿਲਿਆ। ਬਾਅਦ ਵਿਚ ਚਾਰੇ ਹਾਉੂਸ ਵਿਚ ਦੇਸ਼ ਭਗਤੀ ਦੇ ਗੀਤਾਂ ਵਿਚਕਾਰ ਪੇਸ਼ਕਸ਼ਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨੌਰਥ ਹਾਊੁਸ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਈਸਟ ਤੇ ਵੈਸਟ ਹਾਊਸ ਨੇ ਹਾਸਲ ਕੀਤਾ। ਅੰਤ ਵਿਚ ਪ੍ਰਿੰਸੀਪਲ ਮੰਜੂ ਬਾਲਾ ਨੇ ਵਿਦਿਆਰਥੀਆਂ ਨੂੰ ਸੁਤੰਰਤਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ।