ਅਕਾਲ ਗਲੈਕਸੀ ’ਚ ਆਜ਼ਾਦੀ ਦਿਹਾੜੇ ਸਬੰਧੀ ਪ੍ਰੋਗਰਾਮ ਕਰਵਾਇਆ ਅਕਾਲ ਗਲੈਕਸੀ ਸਕੂਲ ਵਿੱਚ ਆਜ਼ਾਦੀ ਦੀ ਵਰ੍ਹੇਗੰਢ ਸੰਬੰਧੀ ਪ੍ਰੋਗਰਾਮ ਕਰਵਾਇਆ
Publish Date: Thu, 13 Aug 2026 07:57 PM (IST)
Updated Date: Thu, 13 Aug 2026 07:59 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪ੍ਰਿੰਸੀਪਲ ਮੋਨਾ ਘਈ (ਸੀਨੀਅਰ ਵਿੰਗ) ਤੇ ਪ੍ਰਿੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਦੀ ਯੋਗ ਅਗਵਾਈ ਵਿੱਚ ਭਾਰਤ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਇੰਟਰ ਹਾਊਸ ਥੀਮ ਬੇਸ ਕੋਰੀਓਗ੍ਰਾਫੀ, ਭਾਸ਼ਣ ਤੇ ਸਮੂਹਿਕ ਗਾਇਨ ਮੁਕਾਬਲਾ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲਮੋਨਾ ਘਈ ਤੇ ਪ੍ਰਿੰਸੀਪਲ ਮਧੂ ਸ਼ਰਮਾ ਤੇ ਮੈਨੇਜਮੈਂਟ ਮੈਂਬਰ ਮਨਜੀਤ ਕੌਰ ਨੇ ਦੇਸ਼ ਭਗਤੀ ਦੇ ਗੀਤ ਨਾਲ਼ ਕਰਵਾਈ। ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਦੇ ਵੀਨਸ, ਅਰਥ, ਮਰਕਰੀ ਤੇ ਨੈਪਚਿਊਨ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਕੋਰੀਓਗ੍ਰਾਫੀ ਤੇ ਦੇਸ਼ ਭਗਤੀ ਦੇ ਗੀਤ ਤੇ ਭਾਸ਼ਣਾਂ ਰਾਹੀਂ ਆਪਣੇ ਵਿਚਾਰ ਪੇਸ਼ ਕਰਕੇ ਆਪਣੀ ਪ੍ਰਤਿਭਾ ਦਾ ਹੁਨਰ ਵਿਖਾਇਆ। ਕੋਰੀਓਗ੍ਰਾਫੀ ਵਿੱਚ ਅਰਥ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ, ਨੈਪਚਿਊਨ ਹਾਊਸ ਦੇ ਵਿਦਿਆਰਥੀਆਂ ਨੇ ਦੂਸਰਾ ਤੇ ਵੀਨਸ ਹਾਊਸ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਰਕਰੀ ਹਾਊਸ ਦੇ ਵਿਦਿਆਰਥੀਆਂ ਦੀ ਪ੍ਰਫੋਰਮੇਂਸ ਨੂੰ ਕੌਂਸੋਲੇਸ਼ਨ ਪ੍ਰਾਈਜ਼ ਰਾਹੀਂ ਸਨਮਾਨਿਤ ਕੀਤਾ ਗਿਆ। ਇੰਟਰ ਹਾਊਸ ਭਾਸਣ ਪ੍ਰਤੀਯੋਗਤਾ ਵਿੱਚ ਰਿਹਾਨਾ ਤੇ ਸ਼ੁਭਲੀਨ ਨੇ ਪਹਿਲਾ, ਪਾਹੁਲ ਕੌਰ ਤੇ ਗੁਰਨਮਨ ਨੇ ਦੂਸਰਾ ਤੇ ਜੈਕਲੀਨ ਕੌਰ ਤੇ ਅੰਸ਼ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇੰਟਰ ਹਾਊਸ ਗਰੁੱਪ ਪ੍ਰਤੀਯੋਗਤਾ ਵਿੱਚ ਅਰਥ ਹਾਊਸ ਨੇ ਪਹਿਲਾ, ਮਰਕਰੀ ਹਾਊਸ ਨੇ ਦੂਸਰਾ ਤੇ ਨੈਪਚਿਊਨ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ। ਮੈਡਮ ਨੀਨਾ, ਮੈਡਮ ਗੀਤਾ, ਸਪਨਾ ਧੀਰ, ਮਿਸਟਰ ਕਾਸ਼ਿਮ ਤੇ ਮੈਡਮ ਨੇਹਾ (ਅਕਾਲ ਅਕੈਡਮੀ ਇੰਟਰਨੈਸ਼ਨਲ) ਵੱਲੋਂ ਜੱਜ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਗਿਆ। ਪ੍ਰਿਤਪਾਲ ਸਿੰਘ, ਮਿਸਟਰ ਸੁਨੀਲ ਦੱਤ ਕਾਲੀਆ, ਮੈਡਮ ਪੂਨਮ ਤੇ ਮੈਡਮ ਨਿਮਰਤ ਕੌਰ ਵੱਲੋਂ ਬੱਚਿਆਂ ਦੀਆਂ ਕੋਰੀਓਗ੍ਰਾਫੀ ਪ੍ਰਫੋਰਮੇਂਸ ਨੂੰ ਤਿਆਰ ਕਰਵਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ। ਇਸਦੇ ਨਾਲ਼ ਹੀ ਵਿਦਿਆਰਥੀ ਗੁਰਸ਼ਰਨ ਸਿੰਘ ਤੇ ਜਸਕੀਰਤ ਕੌਰ ਵੱਲੋਂ ਐਂਕਰਿੰਗ ਦੀ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਟਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਇਸ ਪ੍ਰੈਸੀਡੈਂਟਕੁਲਵਿੰਦਰ ਸਿੰਘ ਜੱਜ, ਪ੍ਰਿੰਸੀਪਲ ਗਗਨਦੀਪ ਕੌਰ ਜੱਜ (ਅਕਾਲ ਅਕੈਡਮੀ ਇੰਟਰਨੈਸ਼ਨਲ) ਅਸਸਿਸਟੈਂਟ ਮੈਨੇਜਿੰਗ ਡਾਇਰੈਕਟਰ ਪ੍ਰਗਟ ਸਿੰਘ ਜੱਜ, ਮੈਨੇਜਮੈਂਟ ਮੈਂਬਰ ਮਨਜੀਤ ਕੌਰ, ਸਕੂਲ ਦੇ ਕੋਆਰਡੀਨੇਟਰ ਅਵਤਾਰ ਸਿੰਘ, ਸ਼ਵੇਤਾ ਤੇ ਬਲਜਿੰਦਰ ਕੌਰ, ਅਕੈਡਮਿਕ ਡੀਨ ਸਿਮਰਜੀਤ ਕੌਰ, ਐਕਟੀਵਿਟੀ ਕੋਆਰਡੀਨੇਟਰ ਸਲੋਨੀ ਅਰੋੜਾ ਦਵਿੰਦਰ ਕੌਰ ਤੇ ਮੈਡਮ ਰੇਖਾ ਤੇ ਸਟਾਫ਼ ਮੈਂਬਰ ਹਰਸ਼ ਸਰ, ਮੈਡਮ ਰਾਜਵਿੰਦਰ ਕੌਰ ਤੇ ਮੈਡਮ ਰੀਨਾ ਹਾਂਡਾ ਆਦਿ ਵਿਦਿਆਰਥੀਆਂ ਨਾਲ ਮੌਜੂਦ ਸਨ।