ਕਬੱਡੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੱਡਾ ਹਥਿਆਰ : ਖੋਜੇਵਾਲ ਕਬੱਡੀ ਅੱਜ ਦੇ ਸਮੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੱਡਾ ਹਥਿਆਰ ਹੈ : ਖੋਜੇਵਾਲ
Publish Date: Mon, 02 Nov 2026 08:11 PM (IST)
Updated Date: Mon, 02 Nov 2026 08:14 PM (IST)
ਫ੍ਰੈਂਡਜ਼ ਇੰਟਰਨੈਸ਼ਨਲ ਕਬੱਡੀ ਫੈੱਡਰੇਸ਼ਨ ਕਪੂਰਥਲਾ ਵੱਲੋਂ ਕਰਵਾਇਆ ਗਿਆ ਦੂਜਾ ਕਬੱਡੀ ਕੱਪ ਕਬੱਡੀ ਚੈਂਪੀਅਨਸ਼ਿਪ ਵਿੱਚ ਇੰਟਰਨੈਸ਼ਨਲ ਲੈਵਲ ਦੇ ਕਬੱਡੀ ਖਿਡਾਰੀਆਂ ਨੇ ਲਿਆ ਭਾਗ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਫ੍ਰੈਂਡਜ਼ ਇੰਟਰਨੈਸ਼ਨਲ ਕਬੱਡੀ ਫੈੱਡਰੇਸ਼ਨ ਕਪੂਰਥਲਾ ਵੱਲੋਂ ਕਬੱਡੀ ਪ੍ਰਮੋਟਰਾਂ ਤੇ ਇਲਾਕੇ ਦੇ ਸੰਤਾਂ ਮਹਾਂਪੁਰਖਾਂ ਕਬੱਡੀ ਪ੍ਰਮੋਟਰਾਂ ਰਿੱਕੀ ਦਿਉਲ (ਆਸਟ੍ਰੇਲੀਆ), ਜਿੰਦਰ ਵਿਰਕ, ਬਾਊ ਖੈੜਾ, ਸ਼ੀਰਾ ਧਾਲੀਵਾਲ, ਗੈਰੀ ਸਿੱਧੂ, ਪ੍ਰਿਤਪਾਲ ਸਿੰਘ ਵਿਰਕ, ਜੀਤਾ ਪਡਾ, ਬਾਊ ਖੈੜਾ, ਲੱਕੀ ਸਪਰਾ(ਯੂਐੱਸਏ), ਜੱਗਾ ਦਿਉਲ (ਹਾਲੈਂਡ) ਸੇਵਾ ਸਿੰਘ ਪੱਡਾ, ਸਰਤਾਜ ਸਿੰਘ ਬਾਜਵਾ, ਸੋਨਾ ਬੈਂਸ ਹੋਠੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਇਲਾਕੇ ਦੇ ਸੰਤ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ, ਸੰਤ ਬਾਬਾ ਮਹੰਤ ਮੁਨੀ ਜੀ ਖੇੜਾ ਬੇਟ ਵਾਲੇ ਤੇ ਹੋਰ ਮਹਾਂਪੁਰਖ ਵੀ ਸ਼ਾਮਲ ਹੋਏ। ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਕਬੱਡੀ ਅੱਜ ਦੇ ਸਮੇਂ ਵਿੱਚ ਸਿਰਫ਼ ਇੱਕ ਖੇਡ ਨਹੀਂ, ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣ ਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਦਿਵਾਉਣ ਦਾ ਇੱਕ ਵੱਡਾ ਜ਼ਰੀਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਗੱਭਰੂਆਂ ਦਾ ਕਬੱਡੀ ਵੱਲ ਰੁਝਾਨ ਦਿਨੋਂ-ਦਿਨ ਵਧ ਰਿਹਾ ਹੈ। ਖੋਜੇਵਾਲ ਨੇ ਕਿਹਾ ਕਿ ਕਬੱਡੀ ਨੌਜਵਾਨਾਂ ਨੂੰ ਮਾੜੀ ਸੰਗਤ ਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਦੀ ਹੈ। ਇਸ ਖੇਡ ਲਈ ਸਖ਼ਤ ਮਿਹਨਤ, ਚੰਗੀ ਖੁਰਾਕ (ਦੁੱਧ, ਘਿਓ, ਬਦਾਮ) ਤੇ ਸਰੀਰਕ ਫਿਟਨੈੱਸ ਦੀ ਲੋੜ ਹੁੰਦੀ ਹੈ, ਜੋ ਨੌਜਵਾਨਾਂ ਨੂੰ ਨਰੋਆ ਬਣਾਉਂਦੀ ਹੈ। ਅੱਜ-ਕੱਲ੍ਹ ਕਬੱਡੀ ਖਿਡਾਰੀਆਂ (ਸਟਾਪਰਾਂ ਤੇ ਧਾਵੀਆਂ) ਨੂੰ ਸੁਪਰਸਟਾਰਾਂ ਵਰਗਾ ਮਾਣ-ਸਤਿਕਾਰ ਮਿਲਦਾ ਹੈ। ਵਿਸ਼ਵ ਕਬੱਡੀ ਕੱਪ, ਕਬੱਡੀ ਲੀਗਾਂ ਤੇ ਪਿੰਡਾਂ ਦੇ ਮੇਲਿਆਂ ਵਿੱਚ ਲੱਖਾਂ ਰੁਪਏ ਦੇ ਨਗਦ ਇਨਾਮ, ਗੱਡੀਆਂ ਤੇ ਮੋਟਰਸਾਈਕਲ ਮਿਲਣ ਕਾਰਨ ਇਹ ਹੁਣ ਇੱਕ ਵਧੀਆ ਕਰੀਅਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਚੰਗੇ ਕਬੱਡੀ ਖਿਡਾਰੀਆਂ ਨੂੰ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਕਲੱਬਾਂ ਵੱਲੋਂ ਖੇਡਣ ਲਈ ਵੀਜ਼ੇ ਤੇ ਮੋਟੇ ਕੰਟਰੈਕਟ ਮਿਲਦੇ ਹਨ। ਭਾਜਪਾ ਐੱਸਸੀ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਯੂਥ ਭਾਜਪਾ ਦੇ ਸੂਬਾ ਸਪੋਕਸਪਰਸਨ ਸੰਨੀ ਬੈਂਸ, ਵਿੱਕੀ ਦਿਉਲ, ਕੇਵਲ ਸਿੰਘ ਦਿਉਲ, ਅਜਾਇਬ ਸਿੰਘ ਦਿਉਲ, ਸਤਬੀਰ ਸਿੰਘ ਬਿੱਟੂ, ਬੀਰੂ ਸੈਦੈਵਾਲ, ਪਵਿੱਤਰ ਸਿੰਘ ਵਡਾਲਾ, ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨਗਰ ਮੰਤਰੀ ਮਨਰਾਜ ਸਿੰਘ ਦਿਉਲ, ਅਨਮੋਲ ਸਿੰਘ ਹੌਲੈਂਡ ਅਭੀ ਇਬਣ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।