ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਕੀਤੀ ਡਿਪਟੀ ਸੁਪਰਡੈਂਟ ਨਾਲ ਮੀਟਿੰਗ ਸਬ ਜੇਲ੍ਹ ਪਠਾਨਕੋਟ ਤੋਂ ਸੇਵਾਮੁਕਤ ਅਧਿਕਾਰੀ ਅਤੇ ਕਰਮਚਾਰੀਆਂ ਦੀ ਡਿਪਟੀ ਸੁਪਰਡੈਂਟ ਦੇ ਨਾਲ ਅਹਿਮ ਮੀਟਿੰਗ
Publish Date: Fri, 13 Nov 2026 08:59 PM (IST)
Updated Date: Fri, 13 Nov 2026 09:00 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੂਬਾ ਕਮੇਟੀ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ, ਸਬ ਜੇਲ੍ਹ ਪਠਾਨਕੋਟ ਤੋਂ ਰਿਟਾਇਰਡ ਅਧਿਕਾਰੀ ਤੇ ਕਰਮਚਾਰੀ ਉੱਤਮ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ, ਕੁਲਵੰਤ ਸਿੰਘ, ਲਖਵੀਰ ਸਿੰਘ, ਕਮਲ ਕਿਸੋਰ, ਅਸ਼ਵਨੀ ਕੁਮਾਰ, ਹਰੀਸ਼ ਚੰਦਰ, ਬਲਵੀਰ ਰਾਜ, ਦਰਬਾਰਾ ਸਿੰਘ ਪੈਨਸ਼ਨਰ ਸਾਥੀਆਂ ਦੇ ਨਾਲ ਡਿਪਟੀ ਸੁਪਰਡੈਂਟ ਸਬ ਜੇਲ੍ਹ ਪਠਾਨਕੋਟ ਦੇ ਸਨਮੁਖ ਪੇਸ਼ ਹੋਏ ਤੇ ਪੈਨਸ਼ਨਰਾਂ ਨੂੰ ਸਬ ਜੇਲ੍ਹ ਪਠਾਨਕੋਟ ਦੇ ਦਫਤਰ ਵੱਲੋਂ ਆ ਰਹੀਆ ਮੁਸ਼ਕਿਲਾਂ ਦੇ ਸਬੰਧ ਵਿੱਚ ਲਗਪਗ 50 ਮਿੰਟਾਂ ਤੱਕ ਮੀਟਿੰਗ ਕੀਤੀ। ਦੱਸਿਆ ਗਿਆ ਕਿ ਪੈਨਸ਼ਨਰਾਂ ਦੀਆਂ ਅਜੇ ਤੱਕ ਸਿਰਫ ਤਿੰਨ ਹੀ ਕਿਸ਼ਤਾਂ ਪਾਈਆਂ ਗਈਆਂ ਤੇ ਰਹਿੰਦੀਆਂ ਪੰਜ ਕਿਸ਼ਤਾਂ ਬਾਰੇ ਛੇਵੇਂ ਪੇਅ ਕਮਿਸ਼ਨ ਦੇ ਏਰੀਅਰ ਸਕੇਲ ਰੀਵਾਇਜ਼ ਲਈ ਏਜੀ ਪੰਜਾਬ ਨੂੰ ਸਰਵਿਸ ਬੁੱਕਾਂ ਭੇਜਣ ਬਾਰੇ ਬੇਨਤੀ ਕੀਤੀ ਗਈ। ਡਿਪਟੀ ਸੁਪਰਡੈਟ ਸਾਹਿਬ ਵੱਲੋਂ ਬਹੁਤ ਹੀ ਸ਼ਾਂਤਮਈ ਢੰਗ ਨਾਲ ਪੇਸ਼ ਹੋਏ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਤੇ ਪੇਸ਼ ਸਮੂਹ ਪੈਨਸ਼ਨਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੈਨਸ਼ਨਰਾਂ ਦੇ ਜੋ ਵੀ ਕੰਮ ਸਬ ਜੇਲ੍ਹ ਪਠਾਨਕੋਟ ਦੇ ਦਫ਼ਤਰ ਨਾਲ ਸਬੰਧਤ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਪੇਸ਼ ਹੋਏ ਸਮੂਹ ਪੈਨਸ਼ਨਰਾਂ ਵੱਲੋਂ ਡਿਪਟੀ ਸੁਪਰਡੈਂਟ ਸਾਹਿਬ ਧੰਨਵਾਦ ਕੀਤਾ ਗਿਆ।