ਕੁਲਦੀਪ ਸਿੰਘ ਲੱਖੂ ਬਣੇ ਮਸੀਤਾਂ ਦੇ ਪ੍ਰਧਾਨ ਡਾ. ਅੰਬੇਡਕਰ ਆਰਮੀ ਦੀ ਪਿੰਡ ਮਸੀਤਾਂ ਵਿਖੇ ਹੋਈ ਅਹਿਮ ਮੀਟਿੰਗ; ਕੁਲਦੀਪ ਸਿੰਘ ਲੱਖੂ ਬਣੇ ਪਿੰਡ ਦੇ ਪ੍ਰਧਾਨ
Publish Date: Sun, 20 Sep 2026 08:25 PM (IST)
Updated Date: Sun, 20 Sep 2026 08:26 PM (IST)
ਡਾ. ਅੰਬੇਡਕਰ ਆਰਮੀ ਦੀ ਦੀ ਹੋਈ ਅਹਿਮ ਮੀਟਿੰਗ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਸਮਾਜ ਸੇਵਾ ਤੇ ਦਲਿਤ ਸਮਾਜ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਇੱਕ ਕਰਨ ਵਾਲੀ ਪ੍ਰਮੁੱਖ ਜਥੇਬੰਦੀ ਡਾਕਟਰ ਅੰਬੇਡਕਰ ਆਰਮੀ ਦੇ ਸੂਝਵਾਨ ਤੇ ਹਰਮਨ ਪਿਆਰੇ ਯੂਥ ਪ੍ਰਧਾਨ ਸੁੱਖਾ ਪੰਮਨ ਦੀ ਯੋਗ ਅਗਵਾਈ ਹੇਠ ਪਿੰਡ ਮਸੀਤਾਂ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸਫਲਤਾਪੂਰਵਕ ਸੰਪੰਨ ਹੋਈ। ਸਮਾਜਿਕ ਬਰਾਬਰੀ ਤੇ ਗਰੀਬਾਂ ਦੇ ਹੱਕਾਂ ਲਈ ਹਮੇਸ਼ਾ ਮੋਹਰੀ ਰਹਿਣ ਵਾਲੇ ਨੌਜਵਾਨ ਆਗੂ ਸੁੱਖਾ ਪੰਮਨ ਜੀ ਦੀ ਦੇਖ-ਰੇਖ ਵਿੱਚ ਜਥੇਬੰਦੀ ਦਾ ਵਿਸਥਾਰ ਕਰਦਿਆਂ, ਕੁਲਦੀਪ ਸਿੰਘ ਲੱਖੂ ਨੂੰ ਪਿੰਡ ਮਸੀਤਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਸੁੱਖਾ ਪੰਮਨ ਨੇ ਇੱਕ ਵਾਰ ਫਿਰ ਆਪਣੀ ਉੱਚੀ-ਸੁੱਚੀ ਸੋਚ ਅਤੇ ਲੋਕ-ਪੱਖੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਕਿਹਾ ਕਿ ਸਾਡਾ ਮੁੱਖ ਪਰਮ-ਧਰਮ ਪਰਮ ਪੂਜਨੀਕ ਡਾ. ਬੀਆਰ ਅੰਬੇਡਕਰ ਸਾਹਿਬ ਦੀ ਅਨਮੋਲ ਸੋਚ ਤੇ ਫਲਸਫੇ ਨੂੰ ਹਰ ਘਰ ਤੱਕ ਪਹੁੰਚਾਉਣਾ ਹੈ। ਆਪਣੀ ਦਰਿਆਦਿਲੀ ਤੇ ਸਮਾਜ ਪ੍ਰਤੀ ਦਰਦ ਨੂੰ ਬਿਆਨ ਕਰਦਿਆਂ ਸੁੱਖਾ ਪੰਮਨ ਨੇ ਵੱਡਾ ਐਲਾਨ ਕੀਤਾ ਕਿ ਸਮਾਜ ਦੇ ਕਿਸੇ ਵੀ ਗਰੀਬ ਜਾਂ ਲੋੜਵੰਦ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਵਿੱਚ ਪੈਸਾ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਿਹੜੇ ਮਾਸੂਮ ਬੱਚੇ ਆਰਥਿਕ ਤੰਗੀ ਕਾਰਨ ਸਕੂਲ ਦੀਆਂ ਫੀਸਾਂ ਦੇਣ ਤੋਂ ਅਸਮਰੱਥ ਹਨ ਜਾਂ ਵਰਦੀਆਂ ਨਹੀਂ ਖਰੀਦ ਸਕਦੇ, ਭੀਮ ਆਰਮੀ ਵੱਲੋਂ ਉਨ੍ਹਾਂ ਦੀਆਂ ਪੂਰੀਆਂ ਫੀਸਾਂ ਭਰੀਆਂ ਜਾਣਗੀਆਂ ਤੇ ਸਕੂਲ ਦੀਆਂ ਵਰਦੀਆਂ ਸਮੇਤ ਹਰ ਲੋੜੀਂਦੀ ਚੀਜ਼ ਮੁਹੱਈਆ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਅੰਬੇਡਕਰ ਆਰਮੀ ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ ਬੋਹੜ ਵਾਲਾ, ਮੁੱਖ ਸਲਾਹਕਾਰ ਸੋਨੂੰ ਲਕਸ਼ਮੀ ਕਾਂਤ, ਡਾਕਟਰ ਸੁਖਵਿੰਦਰ ਸਿੰਘ ਚੂਹੜਪੁਰ, ਸੀਨੀਅਰ ਆਗੂ ਅਕਸ਼ੇ ਨਾਹਰ, ਸਿਟੀ ਵਾਈਸ ਪ੍ਰੈਸੀਡੈਂਟ ਅਮਰਜੀਤ ਸਿੰਘ ਬਾਗੋ ਤੇ ਸੀਨੀਅਰ ਆਗੂ ਪੰਡਿਤ ਵਿਜੇ ਕੁਮਾਰ ਜੀ ਸ਼ਨੀ ਕਿਰਪਾ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਹਾਜ਼ਰ ਸਨ, ਜਿਨ੍ਹਾਂ ਨੇ ਯੂਥ ਪ੍ਰਧਾਨ ਸੁੱਖਾ ਪੰਮਨ ਦੇ ਹਰ ਫੈਸਲੇ ਤੇ ਫੁੱਲ ਚੜ੍ਹਾਉਣ ਦਾ ਵਿਸ਼ਵਾਸ ਦਿਵਾਇਆ।