ਨੈਸ਼ਨਲ ਹਾਈਵੇ ਅਥਾਰਟੀ ਨੇ ਡਿਵਾਈਡਰ ’ਤੇ ਬਣਾਏ ਚਿੰਨ੍ਹ ਖ਼ਬਰ ਦਾ ਹੋਇਆ ਅਸਰ, ਨੈਸ਼ਨਲ ਹਾਈਵੇ ਅਥਾਰਟੀ ਨੇ ਡਡਵਿੰਡੀ ਡੀਵਾਈਡਰ ’ਤੇ ਬਣਾਏ ਨਿਸ਼ਾਨ ਚਿੰਨ੍ਹ
Publish Date: Sat, 19 Sep 2026 08:51 PM (IST)
Updated Date: Sat, 19 Sep 2026 08:53 PM (IST)
--ਪੰਜਾਬੀ ਜਾਗਰਣ ’ਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਹਰਕਤ ’ਚ --ਹਾਦਸਿਆਂ ਵਾਲੇ ਸਥਾਨ ’ਤੇ ਸੁਰੱਖਿਆ ਪ੍ਰਬੰਧਾਂ ਵੱਲ ਵਧਿਆ ਕਦਮ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਖੇ ਐੱਚਪੀ ਪੈਟਰੋਲ ਪੰਪ ਨੇੜੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾਂਦੀ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ’ਤੇ ਡਿਵਾਈਡਰ ਕਾਰਨ ਵਾਪਰ ਰਹੇ ਹਾਦਸਿਆਂ ਸਬੰਧੀ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕਰਨ ਦਾ ਅਸਰ ਦਿਖਾਈ ਦਿੱਤਾ ਹੈ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਹਾਦਸਾ-ਸੰਭਾਵਿਤ ਸਥਾਨ ’ਤੇ ਸੜਕ ’ਤੇ ਚਿੰਨ੍ਹ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਸਥਾਨ ’ਤੇ ਡਿਵਾਈਡਰ ਨਾਲ ਟਕਰਾ ਕੇ ਇੱਕ ਗੱਡੀ ਪਲਟ ਗਈ ਸੀ। ਇਸ ਹਾਦਸੇ ਵਿੱਚ ਡਰਾਈਵਰ ਸੁਰਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਪੰਜਾਬੀ ਜਾਗਰਣ ਵੱਲੋਂ ਡਡਵਿੰਡੀ ਨੇੜੇ ਡਿਵਾਈਡਰ ਦੀ ਸਮੱਸਿਆ, ਅਧੂਰੀ ਸੜਕ ਤੇ ਰਾਤ ਸਮੇਂ ਡਿਵਾਈਡਰ ਸਪੱਸ਼ਟ ਨਾ ਦਿਖਾਈ ਦੇਣ ਕਾਰਨ ਵਾਹਨ ਚਾਲਕਾਂ ਨੂੰ ਆ ਰਹੀ ਮੁਸ਼ਕਲ ਦਾ ਮਾਮਲਾ ਉਠਾਇਆ ਗਿਆ ਸੀ। ਪੰਜਾਬੀ ਜਾਗਰਣ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ’ਤੇ ਨਿਸ਼ਾਨ ਚਿੰਨ੍ਹ ਬਣਾਏ ਜਾਣ ਨਾਲ ਵਾਹਨ ਚਾਲਕਾਂ ਨੂੰ ਡਿਵਾਈਡਰ ਵਾਲੇ ਸਥਾਨ ਬਾਰੇ ਦੂਰੋਂ ਹੀ ਸਾਵਧਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਰਵਾਈ ਨਾਲ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। --ਹੋਰ ਸੁਰੱਖਿਆ ਪ੍ਰਬੰਧਾਂ ਦੀ ਵੀ ਮੰਗ ਇਲਾਕਾ ਵਾਸੀਆਂ ਨੇ ਕਿਹਾ ਕਿ ਸੜਕ ’ਤੇ ਨਿਸ਼ਾਨ ਚਿੰਨ੍ਹ ਬਣਾਉਣਾ ਇੱਕ ਚੰਗਾ ਕਦਮ ਹੈ, ਪਰ ਇਸ ਹਾਦਸਾ-ਸੰਭਾਵਿਤ ਸਥਾਨ ’ਤੇ ਰਾਤ ਸਮੇਂ ਡਿਵਾਈਡਰ ਨੂੰ ਸਪੱਸ਼ਟ ਦਿਖਾਉਣ ਲਈ ਡਿਸਪਲੇਅ ਲਾਈਟਾਂ, ਰਿਫਲੈਕਟਰ ਅਤੇ ਲੋੜੀਂਦੇ ਚੇਤਾਵਨੀ ਸਾਈਨ ਵੀ ਲਗਾਏ ਜਾਣ। ਇਸ ਦੇ ਨਾਲ ਹੀ ਅਧੂਰੀ ਸੜਕ ਦਾ ਕੰਮ ਵੀ ਜਲਦ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਲਾਕਾ ਵਾਸੀਆਂ ਨੇ ਪੰਜਾਬੀ ਜਾਗਰਣ ਵੱਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਉਣ ਤੇ ਇਸ ਤੋਂ ਬਾਅਦ ਸਬੰਧਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦਾ ਸਵਾਗਤ ਕੀਤਾ ਹੈ।