ਪੀਟੀਯੂ ਵੱਲੋਂ ਸਵੈਅਮ-ਨੇਪਟੇਲ ਵਿਸ਼ੇ ਤੇ ਵਰਕਸ਼ਾਪ ਕਰਵਾਈ ਆਈ.ਕੇ.ਜੀ ਪੀ.ਟੀ.ਯੂ ਵੱਲੋਂ ਸਵੈਅਮ-ਨੇਪਟੇਲ ਵਿਸ਼ੇ ਤੇ ਵਰਕਸ਼ਾਪ ਰਾਹੀਂ ਡਿਜ਼ਿਟਲ ਅਤੇ ਬਿਹਤਰ ਉੱਚ ਸਿੱਖਿਆ ਦੇ ਮੌਕਿਆਂ ਨੂੰ ਸਾਂਝਾ ਕੀਤਾ
Publish Date: Mon, 21 Sep 2026 10:10 PM (IST)
Updated Date: Mon, 21 Sep 2026 10:11 PM (IST)
---ਇੱਕ ਰੋਜ਼ਾ ਵਰਕਸ਼ਾਪ ’ਚ 500 ਫੈਕਲਟੀ ਮੈਂਬਰ ਤੇ ਵਿਦਿਆਰਥੀ ਹੋਏ ਸ਼ਾਮਲ --ਪੰਜਾਬ ਦੇ 30 ਸੰਸਥਾਨਾਂ ਤੋਂ ਫੈਕਲਟੀ ਨੇ ਪ੍ਰੋਗਰਾਮ ’ਚ ਹਿੱਸਾ ਲਿਆ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਵਿੱਖਮੁਖੀ ਸਿੱਖਿਆ ਤੇ ਲਗਾਤਾਰ ਹੁਨਰ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਵੱਲੋਂ ਇੱਕ ਇੰਟਰੈਕਟਿਵ ‘ਸਵੈਅਮ-ਨੇਪਟੇਲ’ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 500 ਤੋਂ ਵੱਧ ਫੈਕਲਟੀ ਮੈਂਬਰ ਤੇ ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਪੰਜਾਬ ਦੇ 30 ਸੰਸਥਾਨਾਂ ਤੋਂ ਫੈਕਲਟੀ ਪ੍ਰਤੀਨਿਧੀ ਮੌਜੂਦ ਰਹੇ। ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਉਪ-ਕੁਲਪਤੀ ਪ੍ਰੋ. (ਡਾ.) ਅਰਵਿੰਦ ਕੁਮਾਰ ਬੰਸਲ ਨੇ ਕਿਹਾ ਕਿ ਸਵੈਅਮ-ਨੇਪਟੇਲ ਵਰਗੇ ਪਲੇਟਫਾਰਮ ਸਿਰਫ਼ ਸਰਟੀਫਿਕੇਟ ਪ੍ਰਾਪਤੀ ਤੱਕ ਸੀਮਿਤ ਨਾ ਰਹਿਣ, ਸਗੋਂ ਯੋਗਤਾ ਨਿਰਮਾਣ, ਅਕਾਦਮਿਕ ਵਿਕਾਸ ਤੇ ਨਵੇਂ ਮੌਕਿਆਂ ਦੀ ਤਿਆਰੀ ਵਿੱਚ ਯੋਗਦਾਨ ਪਾਉਣ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਬੰਧਤ ਕੋਰਸ ਚੁਣਨ ਵਿੱਚ ਮਾਰਗਦਰਸ਼ਨ ਦੇਣ ਤੇ ਸਿੱਖਿਆਰਥੀਆਂ ਨੂੰ ਨਿਰਧਾਰਿਤ ਪਾਠਕ੍ਰਮ ਤੋਂ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਨ। ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਕਿਹਾ ਕਿ ਸਵੈਅਮ-ਨੇਪਟੇਲ ਸਾਡੇ ਫੈਕਲਟੀ ਤੇ ਵਿਦਿਆਰਥੀਆਂ ਨੂੰ ਅਗੇਤੀ ਵਿਸ਼ੇਸ਼ ਗਿਆਨਾਂ ਤੋਂ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਨ ਦਾ ਬਿਹਤਰ ਮੌਕਾ ਪ੍ਰਦਾਨ ਕਰਦਾ ਹੈ। ਵਰਕਸ਼ਾਪ ਦੇ ਰਿਸੋਰਸ ਪਰਸਨ, ਡਾ. ਅੰਗਨਾ ਸੇਨਗੁਪਤਾ, ਕੋਆਰਡੀਨੇਟਰ, ਨੇਪਟੇਲ ਲੋਕਲ ਚੈਪਟਰ (ਨੌਰਥ ਜ਼ੋਨ), ਆਈਆਈਟੀ ਕਾਨਪੁਰ ਤੇ ਪ੍ਰੋਫੈਸਰ ਲਖਵੀਰ ਸਿੰਘ, ਇੰਚਾਰਜ, ਸੀਐੱਮਐੱਲ, ਜੀਐੱਨਡੀਸੀ ਲੁਧਿਆਣਾ ਨੇ ਸਵੈਅਮ-ਨੇਪਟੇਲ ਕੋਰਸਾਂ ਦਾ ਵਿਸਤ੍ਰਿਤ ਅਵਲੋਕਨ ਪੇਸ਼ ਕੀਤਾ। ਇਸ ਪ੍ਰੋਗਰਾਮ ਨੇ ਪੰਜਾਬ ਦੇ 30 ਵਿਦਿਅਕ ਸੰਸਥਾਨਾਂ ਦੇ ਫੈਕਲਟੀ ਨੇ ਡਿਜੀਟਲ ਸਿੱਖਿਆ ਨੂੰ ਮਜ਼ਬੂਤ ਕਰਨ ਤੇ ਵਿਚਾਰ-ਵਟਾਂਦਰਾ ਤੇ ਸੰਵਾਦ ਕੀਤਾ।